ਸਿੱਧੂ ਨੇ ਕੈਪਟਨ ਸਰਕਾਰ ਨੂੰ ਲਿਆ ਕਰੜੇ ਹੱਥੀਂ, ਕਿਹਾ ਗੁਰੂ ਤੋਂ ਬੇਮੁਖ ਹਾਕਮਾਂ ਦੀ ਬਦਨੀਅਤ ਜਗ ਜ਼ਾਹਿਰ

TeamGlobalPunjab
2 Min Read

ਚੰਡੀਗੜ੍ਹ : ਸਾਬਕਾ ਮੰਤਰੀ ਨਵਜੋਤ ਸਿੱਧੂ ਨੇ ਅੱਜ ਫਿਰ ਕੈਪਟਨ ਦੀ ਇੱਕ ਇੰਟਰਵਿਊ ਸਾਂਝੀ ਕਰ ਕੇ ਕੈਪਟਨ ਸਰਕਾਰ ਨੂੰ ਕਰੜੇ ਹੱਥੀਂ ਲਿਆ। ਜਿਸ ‘ਚ ਮੁੱਖ ਮੰਤਰੀ ਨੇ ਹਾਈਕੋਰਟ ਦੇ ਫ਼ੈਸਲੇ ਨੂੰ ਮੰਨਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਜੇਕਰ ਹਾਈਕੋਰਟ ਦੇ ਇਸ ਫੈ਼ਸਲੇ ਦੀ 90 ਪੰਨਿਆਂ ਦੀ ਰਿਪੋਰਟ ਪੜ੍ਹੀ ਜਾਵੇ ਤਾਂ ਇਸ ਤੋਂ ਸਾਫ਼ ਹੁੰਦਾ ਹੈ ਕਿ ਇਹ ਫ਼ੈਸਲਾ ਇਕ ਤਰਫਾ ਹੈ ਅਤੇ ਇਹ ਸਿਆਸਤ ਤੋਂ ਪ੍ਰੇਰਿਤ ਹੈ।

ਸਿੱਧੂ ਨੇ ਆਪਣੇ ਟਵੀਟ ‘ਚ ਲਿਖਿਆ, ”ਗੁਰੂ ਤੋਂ ਬੇਮੁਖ ਹਾਕਮਾਂ ਦੀ ਬਦਨੀਅਤ ਜਗ ਜ਼ਾਹਿਰ ਹੈ, ਪਿਛਲੇ ਸਾਢੇ ਚਾਰ ਸਾਲ ਤੱਕ ਕਿਸੇ ਹਾਈਕੋਰਟ ਨੇ ਨਹੀਂ ਸੀ ਰੋਕਿਆ !! ਜਦੋਂ ਡੀ.ਜੀ.ਪੀ. ਜਾਂ ਮੁੱਖ ਪ੍ਰਿੰਸੀਪਲ ਸਕੱਤਰ ਦੀ ਨਿਯੁਕਤੀ ‘ਤੇ ਰੋਕ ਲੱਗੀ ਤਾਂ ਘੰਟਿਆਂ ‘ਚ ਹੀ ਹੁਕਮਾਂ ਨੂੰ ਉਪਰਲੀ ਅਦਾਲਤ ‘ਚ ਚਣੌਤੀ ਦਿੱਤੀ ਗਈ। … ਤੇ ਹੁਣ ਲੋਕਾਂ ਦਾ ਧਿਆਨ ਭਟਕਾਉਣ ਲਈ ਪਹਿਲਾਂ ਤੁਸੀਂ ਹਾਈਕੋਰਟ ਦੇ ਹੁਕਮਾਂ ‘ਤੇ ਤਿੱਖੇ ਸਵਾਲ ਚੁੱਕੇ ਫਿਰ ਪਿਛਲੇ ਦਰਵਾਜ਼ੇ ਰਾਹੀਂ ਹੁਕਮਾਂ ਨੂੰ ਮੰਨ ਵੀ ਲਿਆ।”

ਦੇਖਿਆ ਜਾਵੇ ਤਾਂ ਪੰਜਾਬ ਕਾਂਗਰਸ ਨਵਜੋਤ ਸਿੱਧੂ ਦੀ ਕਾਰਗੁਜਾਰੀ ‘ਤੇ ਜ਼ਰਾ ਵੀ ਖੁਸ਼ ਨਹੀਂ ਹੈ। ਇਸ ਸਬੰਧੀ ਹਾਈਕਮਾਂਡ ਵੀ ਜਾਣੂ ਹੈ। ਹੁਣ ਤਾਂ ਸਿੱਧੂ ਦੇ ਖਿਲਾਫ਼ ਇੱਕ ਰਿਪੋਰਟ ਵੀ ਤਿਆਰ ਕੀਤੀ ਜਾਂ ਰਹੀ ਹੈ ਜੋ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਤਵ ਨੂੰ ਭੇਜੀ ਜਾਵੇਗੀ। ਕਾਂਗਰਸੀ ਵਿਧਾਇਕ ਅਤੇ ਕੈਬਿਨੇਟ ਮੰਤਰੀ ਸਣੇ ਮੁੱਖ ਮੰਤਰੀ ਵੀ ਸਿੱਧੂ ਦੇ ਇਨ੍ਹਾਂ ਹਮਲਿਆਂ ਤੋਂ ਕਾਫ਼ੀ ਪਰੇਸ਼ਾਨ ਨਜ਼ਰ ਆ ਰਹੇ ਹਨ। ਇਥੋਂ ਤੱਕ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿੱਧੂ ਨੂੰ ਪਟਿਆਲਾ ਤੋਂ ਆਪਣੇ ਖਿਲਾਫ਼ ਚੋਣ ਲੜਨ ਦੀ ਚੁਣੌਤੀ ਵੀ ਦੇ ਚੁੱਕੇ ਹਨ।

Share This Article
Leave a Comment