ਕਾਮੇਡੀਅਨ ਸੁਗੰਧਾ ਮਿਸ਼ਰਾ ਖ਼ਿਲਾਫ਼ ਪੰਜਾਬ ਪੁਲਿਸ ਨੇ ਦਰਜ ਕੀਤੀ F.I.R.

TeamGlobalPunjab
1 Min Read

ਫ਼ਗਵਾੜਾ : ਇੱਕ ਸਮੇਂ ‘ਦਿ ਕਪਿਲ ਸ਼ਰਮਾ ਸ਼ੋਅ’ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀ ਕਾਮੇਡੀਅਨ ਸੁਗੰਧਾ ਮਿਸ਼ਰਾ ਖਿਲਾਫ਼ ਪੰਜਾਬ ਪੁਲਿਸ ਨੇ F.I.R. ਦਰਜ ਕੀਤੀ ਹੈ। ਸੁਗੰਧਾ ਮਿਸ਼ਰਾ ਖਿਲਾਫ਼ ਫ਼ਗਵਾੜਾ ਪੁਲਿਸ ਨੇ ਕੋਰੋਨਾ ਗਾਈਡਲਾਈਨਜ਼ ਦੀ ਉਲੰਘਣਾ ਕਰਨ ਤਹਿਤ ਮਾਮਲਾ ਦਰਜ ਕੀਤਾ ਹੈ । ਦਰਅਸਲ ਸੁਗੰਧਾ ਮਿਸ਼ਰਾ ਦਾ ਪਿਛਲੇ ਦਿਨੀਂ ਫਗਵਾੜਾ ਦੇ ਇੱਕ ਵੱਡੇ ਹੋਟਲ ਵਿਖੇ ‘ਬਾਬਾ ਕੀ ਚੌਕੀ’ ਫੇਮ ਕਾਮੇਡੀਅਨ ਡਾ. ਸੰਕੇਤ ਭੌਸਲੇ ਨਾਲ ਵਿਆਹ ਹੋਇਆ ਸੀ । 3 ਸੂਬਿਆਂ ਦੇ ਰੀਤੀ ਰਿਵਾਜਾਂ ਨਾਲ ਹੋਏ ਇਸ ਵਿਆਹ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ, ਜਿਸ ’ਤੋਂ ਬਾਅਦ ਪੰਜਾਬ ਪੁਲਿਸ ਨੇ ਕਾਰਵਾਈ ਕਰਦਿਆਂ ਐਫ.ਆਈ.ਆਰ. ਦਰਜ ਕੀਤੀ ਹੈ।

ਪੁਲਿਸ ਵੱਲੋਂ ਦਰਜ ਐਫ.ਆਈ.ਆਰ ਵਿੱਚ ਦੋਸ਼ ਹੈ ਕਿ ਇਸ ਵਿਆਹ ਸਮਾਗਮ ਦੌਰਾਨ ਕੋਰੋਨਾ ਪਾਬੰਦੀਆਂ ਦੀ ਉਲੰਘਣਾ ਕੀਤੀ ਗਈ । ਵਿਆਹ ਸਮਾਗਮ ਵਿਚ 100 ਤੋਂ ਜ਼ਿਆਦਾ ਲੋਕਾਂ ਦੀ ਭੀੜ ਇਕੱਠੀ ਕੀਤੀ ਗਈ, ਜਿਹੜੀ ਪੁਲਿਸ ਕਾਰਵਾਈ ਦਾ ਵੱਡਾ ਕਾਰਨ ਬਣੀ।

ਸੁਗੰਧਾ ਤੋਂ ਇਲਾਵਾ ਉਨ੍ਹਾਂ ਦੇ ਪਤੀ ਡਾ. ਸੰਕੇਤ ਅਤੇ ਸਬੰਧਤ ਹੋਟਲ ਦੇ ਮੈਨੇਜਰ ਖਿਲਾਫ਼ ਵੀ ਕੋਵਿਡ ਨਿਯਮਾਂ ਦੀ ਉਲੰਘਣਾ ਦੇ ਦੋਸ਼ ਅਧੀਨ ਥਾਣਾ ਸਦਰ ਫਗਵਾੜਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਹਾਲਾਂਕਿ ਹਾਲੇ ਕਿਸੇ ਦੀ ਵੀ ਗ੍ਰਿਫ਼ਤਾਰੀ ਨਹੀਂ ਹੋਈ ਹੈ ।

Share This Article
Leave a Comment