ਭਾਰਤੀ ਸਿੰਘ ਨੇ ਖੋਲ੍ਹੀ ਮਿਥੁਨ ਚੱਕਰਵਰਤੀ ਦੀ ਪੋਲ, ਅਭਿਨੇਤਾ ਨੇ ਕਿਹਾ- ਮੇਰੇ ਘਰ ‘ਚ ਲੜਾਈ ਕਰਾਵੇਂਗੀ ਕਿ? 

TeamGlobalPunjab
2 Min Read

ਨਵੀਂ ਦਿੱਲੀ- ਕਾਮੇਡੀਅਨ ਭਾਰਤੀ ਸਿੰਘ ਕਿਸੇ ਸ਼ੋਅ ਵਿੱਚ ਪਹੁੰਚੇ ਅਤੇ ਉੱਥੇ ਕੋਈ ਮਜ਼ਾਕ ਜਾਂ ਮਸਤੀ ਨਾ ਹੋਵੇ ਇਹ ਤਾਂ ਹੋ ਨਹੀਂ ਸਕਦਾ। ਹਾਲ ਹੀ ਵਿੱਚ, ਉਹ ਪਤੀ ਹਰਸ਼ ਲਿੰਬਾਚੀਆ ਦੇ ਨਾਲ ਸ਼ੋਅ ‘ਹੁਨਰਬਾਜ਼’ ਨੂੰ ਪ੍ਰਮੋਟ ਕਰਨ ਲਈ ‘ਬਿੱਗ ਬੌਸ’ 15 ਦੇ ਵੀਕੈਂਡ ਕਾ ਵਾਰ ਐਪੀਸੋਡ ਵਿੱਚ ਨਜ਼ਰ ਆਈ। ਇਸ ਦੌਰਾਨ ਸ਼ੋਅ ‘ਚ ਮਿਥੁਨ ਚੱਕਰਵਰਤੀ ਵੀ ਮੌਜੂਦ ਸਨ ਜੋ ‘ਹੁਨਰਬਾਜ਼’ ਨੂੰ ਜੱਜ ਕਰਦੇ ਨਜ਼ਰ ਆਉਣਗੇ। ‘ਬਿੱਗ ਬੌਸ’ ‘ਚ ਭਾਰਤੀ ਸਿੰਘ ਨੇ ਮਿਥੁਨ ਚੱਕਰਵਰਤੀ ਨਾਲ ਖੂਬ ਮਸਤੀ ਕੀਤੀ ਸੀ।

ਭਾਰਤੀ ਸਿੰਘ ਨੇ ‘ਹੁਨਰਬਾਜ਼’ ਦੇ ਲਈ ਮਿਥੁਨ ਦੇ ਇਕਰਾਰਨਾਮੇ ਦੀ ਧਾਰਾ ਦਾ ਖੁਲਾਸਾ ਕੀਤਾ, ਜਿਸ ਨੂੰ ਸੁਣ ਕੇ ਹਰ ਕੋਈ ਦੰਗ ਰਹਿ ਗਿਆ। ਭਾਰਤੀ ਸਿੰਘ ਨੇ ਮਿਥੁਨ ਦੇ ਅੰਦਾਜ਼ ‘ਚ ਪਹਿਲੀ ਧਾਰਾ ‘ਚ ਕਿਹਾ ਕਿ ਮੇਰੇ ਆਲੇ-ਦੁਆਲੇ ਸਿਰਫ਼ ਕੁੜੀਆਂ ਹੀ ਹੋਣ। ਮੈਂ ਮੁੰਡਿਆਂ ਤੋਂ ਬ੍ਰੀਫਿੰਗ ਨਹੀਂ ਲੈਂਦਾ। ਇਹ ਸੁਣ ਕੇ ਮਿਥੁਨ ਕਹਿੰਦੇ ਹਨ, ਇਹ ਕੀ ਹੈ? ਕਦੋਂ ਕਿਹਾ ਸੀ? ਫਿਰ ਅੱਗੋਂ ਉਹ ਕਹਿੰਦੇ ਹਨ, ਇਹ ਮੇਰੇ ਘਰ ਵਿੱਚ ਝਗੜਾ ਕਰਕੇ ਛੱਡੇਗੀ।

ਇਸ ਤੋਂ ਬਾਅਦ ਭਾਰਤੀ ਦੂਜੀ ਧਾਰਾ ਬਾਰੇ ਕਹਿੰਦੀ ਹੈ, ਜੇਕਰ ਮੈਂ ਸ਼ੋਅ ਵਿੱਚ ਜੱਜ ਕਰਾਂਗਾ, ਤਾਂ ਪਿੱਛੇ ਸਿਰਫ਼ ਕੁੜੀਆਂ ਹੋਣੀਆਂ ਚਾਹੀਦੀਆਂ ਹਨ। ਇੱਕ ਵੀ ਲੜਕਾ ਤਾੜੀ ਨਾ ਵਜਾਵੇ, ਮੈਨੂੰ ਮਜ਼ਾ ਨਹੀਂ ਆਉਂਦਾ। ਇਸ ਦੌਰਾਨ ਸਲਮਾਨ ਖਾਨ ਵੀ ਭਾਰਤੀ ਸਿੰਘ ਨੂੰ ਸਪੋਰਟ ਕਰਦੇ ਨਜ਼ਰ ਆ ਰਹੇ ਹਨ। ਉਹ ਕਹਿੰਦਾ ਹੈ ਕੋਈ ਸ਼ੱਕ ਹੈ? ਇਸ ‘ਤੇ ਮਿਥੁਨ ਕਹਿੰਦੇ ਹਨ, ਆਓ, ਆਓ। ਤੁਸੀਂ ਵੀ ਸ਼ਾਮਲ ਹੋ ਜਾਓ।

- Advertisement -

ਭਾਰਤੀ ਸਿੰਘ ਨੇ ਤੀਜੀ ਸ਼ਰਤ ਬਾਰੇ ਵੀ ਦੱਸਿਆ। ਉਸ ਨੇ ਕਿਹਾ, ਜੇ ਕੋਈ ਕੁੜੀ ਆਪਣਾ ਹੁਨਰ ਦਿਖਾਉਣ ਲਈ ਆਉਂਦੀ ਹੈ, ਤਾਂ ਉਸ ਨੂੰ ਆਉਂਦਿਆਂ ਹੀ ਕਹਿਣਾ ਪਵੇਗਾ- ਦਾਦਾ, ਮੈਂ ਤੁਹਾਡੀ ਬਹੁਤ ਵੱਡੀ ਫੈਨ ਹਾਂ ਅਤੇ ਮੈਂ ਕਹਾਂਗਾ- ਤੁਹਾਡੀ ਜਗ੍ਹਾ ਇੱਥੇ ਨਹੀਂ ਹੈ। ਗਲੇ ਲੱਗ ਆਜਾ। ਇਹ ਸੁਣ ਕੇ ਸਲਮਾਨ ਖਾਨ ਉੱਚੀ-ਉੱਚੀ ਹੱਸਣ ਲੱਗ ਪਏ। ਦੱਸ ਦੇਈਏ ਕਿ ਭਾਰਤੀ ਸਿੰਘ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਦਾ ਆਨੰਦ ਮਾਣ ਰਹੀ ਹੈ। ਪ੍ਰੈਗਨੈਂਟ ਹੋਣ ਦੇ ਬਾਵਜੂਦ ਉਹ ਕਾਫੀ ਕੰਮ ਕਰ ਰਹੀ ਹੈ। ਉਹ ਪਤੀ ਹਰਸ਼ ਲਿੰਬਾਚੀਆ ਨਾਲ ਸ਼ੋਅ ‘ਹੁਨਰਬਾਜ਼’ ਨੂੰ ਹੋਸਟ ਕਰਦੀ ਨਜ਼ਰ ਆਵੇਗੀ। ਮਿਥੁਨ ਤੋਂ ਇਲਾਵਾ ਪਰਿਣੀਤੀ ਚੋਪੜਾ ਅਤੇ ਕਰਨ ਜੌਹਰ ਇਸ ਸ਼ੋਅ ਨੂੰ ਜੱਜ ਕਰਨਗੇ।

Share this Article
Leave a comment