ਮੰਦਭਾਗੀ ਖਬਰ: ਕੈਨੇਡਾ ‘ਚ ਪੰਜਾਬੀ ਵਿਦਿਆਰਥੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

TeamGlobalPunjab
1 Min Read

ਕੈਲਗਰੀ: ਕੈਨੇਡਾ ‘ਚ ਪੜ੍ਹਾਈ ਕਰਨ ਗਏ 21 ਸਾਲਾ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਲੁਧਿਆਣਾ ਅਧੀਨ ਪੈਂਦੇ ਪਿੰਡ ਚੀਮਾ ਦੇ ਵਿਸ਼ਵਜੀਤ ਸਿੱਧੂ ਉਰਫ ਪ੍ਰਿੰਸ ਵਜੋਂ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਵਿਸ਼ਵਜੀਤ ਦਿਲ ਦੀ ਬਿਮਾਰੀ ਕਾਰਨ ਫੁੱਟਹਿੱਲ ਹਸਪਤਾਲ ‘ਚ ਜੇਰੇ ਇਲਾਜ ਸੀ ਤੇ ਬੀਤੇ ਦਿਨੀਂ ਉਸ ਦੀ ਮੌਤ ਹੋ ਗਈ। ਦੁੱਖ ਦੀ ਗੱਲ ਇਹ ਹੈ ਕਿ ਵਿਸ਼ਵਜੀਤ ਦਾ ਪਰਿਵਾਰ ਪੰਜਾਬ ਤੋਂ ਕੈਨੇਡਾ ਉਡਾਣਾਂ ਬੰਦ ਹੋਣ ਕਰਕੇ ਉਸ ਦੀਆਂ ਆਖਰੀ ਰਸਮਾਂ ‘ਚ ਵੀ ਹਾਜ਼ਰ ਨਹੀਂ ਹੋ ਸਕਦਾ।

ਵਿਸ਼ਵਜੀਤ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਉਹ ਸਾਲ 2017 ਵਿਚ ਕੈਨੇਡਾ ਆਇਆ ਸੀ।

Share This Article
Leave a Comment