ਓਂਟਾਰੀਓ ਦੇ ਪ੍ਰੀਮੀਅਰ ਫੋਰਡ ਨੇ ਦੋ ਹੋਰ ਪੰਜਾਬੀਆਂ ਨੂੰ ਦਿੱਤੇ ਅਹਿਮ ਅਹੁਦੇ

TeamGlobalPunjab
2 Min Read

ਟੋਰਾਂਟੋ : ਓਂਟਾਰੀਓ ‘ਚ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਪ੍ਰੀਮੀਅਰ ਡਗ ਫੋਰਡ ਵਲੋਂ ਆਪਣੀ ਕੰਜ਼ਰਵੇਟਿਵ ਪਾਰਟੀ ਦੇ ਸਾਰੇ ਪੰਜਾਬੀ ਵਿਧਾਇਕਾਂ ਨੂੰ ਮੰਤਰੀ ਜਾਂ ਮੰਤਰੀਆਂ ਦੇ ਸੰਸਦੀ ਸਹਾਇਕ ਬਣਾ ਦਿੱਤਾ ਗਿਆ ਹੈ।

ਮਿਸੀਸਾਗਾ-ਮਾਲਟਨ ਹਲਕੇ ਤੋਂ ਦੀਪਕ ਆਨੰਦ ਨੂੰ ਬੀਤੇ ਕੱਲ੍ਹ ਲੇਬਰ, ਟਰੇਨਿੰਗ ਐਂਡ ਸਕਿੱਲ ਡਿਵੈਲਪਮੈਂਟ ਮੰਤਰੀ ਮੋਂਟੀ ਮਕਨਾਟਨ ਦੇ ਸੰਸਦੀ ਸਹਾਇਕ ਨਿਯੁਕਤ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਬਰੈਂਪਟਨ ਪੱਛਮੀ ਹਲਕੇ ਤੋਂ ਵਿਧਾਇਕ ਅਮਰਜੋਤ ਸਿੰਘ ਸੰਧੂ ਨੂੰ ਇਨਫਰਾਸਟਰੱਕਚਰ ਮੰਤਰੀ ਕਿੰਗਾ ਸ਼ਰਮਾ ਦੇ ਸੰਸਦੀ ਸਹਾਇਕ ਲਾਇਆ ਗਿਆ ਹੈ।

ਦੱਸਣਯੋਗ ਹੈ ਕਿ ਮੁੱਖ ਮੰਤਰੀ ਫਰਡ ਨੇ ਬੀਤੇ ਮਹੀਨੇ ਆਪਣੀ ਕੈਬਨਿਟ ‘ਚ ਫੇਰਬਦਲ ਸਮੇਂ ਬਰੈਂਪਟਨ ਦੱਖਣੀ ਤੋਂ ਵਿਧਾਇਕ ਪ੍ਰਭਮੀਤ ਸਰਕਾਰੀਆ ਅਤੇ ਮਿਲਟਨ ਤੋਂ ਵਿਧਾਇਕ ਪਰਮ ਗਿੱਲ ਨੂੰ ਕੈਬਨਿਟ ਮੰਤਰੀ ਅਤੇ ਮਿਸੀਸਾਗਾ-ਸਟ੍ਰੀਟਸਵਿੱਲ ਤੋਂ ਵਿਧਾਇਕ ਨੀਨਾ ਤਾਂਗੜੀ ਨੂੰ ਸਹਾਇਕ ਮੰਤਰੀ ਬਣਾਇਆ ਗਿਆ ਸੀ।

Share this Article
Leave a comment