ਵਿਆਹ ਦੇ 27 ਸਾਲਾਂ ਬਾਅਦ ਵੱਖ ਹੋਏ ਬਿਲ ਗੇਟਸ ਅਤੇ ਮੇਲਿੰਡਾ ਗੇਟਸ, ਤਲਾਕ ਦਾ ਕੀਤਾ ਐਲਾਨ

TeamGlobalPunjab
1 Min Read

SEATTLE:  ਮਾਈਕ੍ਰੋਸਾੱਫਟ ਦੇ ਸੰਸਥਾਪਕ ਬਿਲ ਗੇਟਸ ਅਤੇ ਉਨ੍ਹਾਂ ਦੀ ਪਤਨੀ ਮੇਲਿੰਡਾ ਗੇਟਸ ਨੇ ਵਿਆਹ ਦੇ 27 ਸਾਲਾਂ ਬਾਅਦ ਵੱਖ ਹੋਣ ਦਾ ਫੈਸਲਾ ਕੀਤਾ ਹੈ। ਬਿਲ ਗੇਟਸ ਅਤੇ ਉਨ੍ਹਾਂ ਦੀ ਪਤਨੀ ਮੇਲਿੰਡਾ ਨੇ ਤਲਾਕ ਦਾ ਐਲਾਨ ਕੀਤਾ ਹੈ। ਦੋਵਾਂ ਨੇ  ਇੱਕ ਸਾਂਝੇ ਬਿਆਨ ‘ਚ ਕਿਹਾ  ਕਿ ‘ਕਾਫ਼ੀ ਵਿਚਾਰ ਵਟਾਂਦਰੇ ਤੋਂ ਬਾਅਦ ਅਸੀਂ ਆਪਣੇ ਵਿਆਹ ਦੇ 27 ਸਾਲਾਂ ਨੂੰ ਖਤਮ ਕਰਨ ਦਾ ਫੈਸਲਾ ਲਿਆ ਹੈ । ਉਨ੍ਹਾਂ ਕਿਹਾ ਕਿ ਅਸੀ ਬੀਤੇ 27 ਸਾਲਾਂ ‘ਚ ਆਪਣੇ ਤਿੰਨ ਬੱਚਿਆਂ ਦੀ ਪਰਵਰਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇੱਕ ਫਾਉਂਡੇਸ਼ਨ ਵੀ ਬਣਾਈ ਹੈ ਜੋ ਪੂਰੀ ਦੁਨੀਆ ਦੇ ਲੋਕਾਂ ਦੀ ਸਿਹਤ ਅਤੇ ਚੰਗੇ ਜੀਵਨ ਲਈ ਕੰਮ ਕਰਦੀ ਹੈ। ਉਨ੍ਹਾਂ  ਕਿਹਾ ਕਿ ਉਹ ਦੁਨੀਆ ਦੀ ਸਭ ਤੋਂ ਵੱਡੀ ਨਿੱਜੀ ਚੈਰੀਟੇਬਲ ਫਾਉਂਡੇਸ਼ਨ ਬਿਲ ਐਂਡ ਮੇਲਿੰਡਾ ਗੇਟਸ ਫਾਉਂਡੇਸ਼ਨ ਵਿਖੇ ਇਕੱਠੇ ਕੰਮ ਕਰਦੇ ਰਹਿਣਗੇ।

ਦਸ ਦਈਏ ਬਿਲ ਅਤੇ ਮੇਲਿੰਡਾ ਨੇ ਸਾਲ 1994 ਵਿੱਚ ਹਵਾਈ ਵਿੱਚ ਵਿਆਹ  ਕਰਵਾਇਆ ਸੀ। ਦੋਨਾਂ ਦੀ ਮੁਲਾਕਾਤ 1987 ‘ਚ ਉਦੋਂ ਹੋਈ ਜਦੋਂ ਮੇਲਿੰਡਾ ਨੇ ਮਾਈਕਰੋਸੌਫਟ ਕੰਪਨੀ ਵਿਚ ਇਕ ਪ੍ਰੋਡੈਕਟ ਮੈਨੇਜਰ ਦੇ ਤੌਰ ‘ਤੇ ਕੰਮ ਕਰਨਾ ਸ਼ੁਰੂ ਕੀਤਾ ਸੀ।

Share This Article
Leave a Comment