ਸੁਖਬੀਰ ਬਾਦਲ ਨੇ ਵੀ ਮਮਤਾ ਬੈਨਰਜੀ ਨੂੰ ਦਿੱਤੀ ਵਧਾਈ
ਕੋਲਕਾਤਾ/ ਚੰਡੀਗੜ੍ਹ : ਪੰਜ ਸੂਬਿਆਂ ਦੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ । ਭਾਜਪਾ ਲਈ ਸਭ ਤੋਂ ਵੱਧ ਝਟਕਾ ਦੇਣ ਵਾਲੇ ਨਤੀਜੇ ਪੱਛਮੀ ਬੰਗਾਲ ਤੋਂ ਸਾਹਮਣੇ ਆਏ ਹਨ, ਇੱਥੇ ਮਮਤਾ ਬੈਨਰਜੀ ਲਗਾਤਾਰ ਤੀਜੀ ਵਾਰ ਸੱਤਾ ਤੇ ਕਾਬਜ਼ ਹੋਣ ਜਾ ਰਹੀ ਹੈ। ਭਾਜਪਾ ਨੇ ਪੱਛਮੀ ਬੰਗਾਲ ਦੀਆਂ ਚੋਣਾਂ ਵਿਚ ਹਰ ਹੱਥਕੰਡਾ ਅਪਨਾਇਆ, ਪ੍ਰਧਾਨ ਮੰਤਰੀ ਤੋਂ ਲੈ ਕੇ ਗ੍ਰਹਿ ਮੰਤਰੀ ਤੱਕ ਚੋਣ ਪ੍ਰਚਾਰ ਲਈ ਪਹੁੰਚੇ , ਕੋਰੋਨਾ ਮਹਾਮਾਰੀ ਦੇ ਬਾਵਜੂਦ ਵੱਡੀ ਗਿਣਤੀ ਲੋਕਾਂ ਦਾ ਇਕੱਠ ਅਤੇ ਰੈਲੀਆਂ ਹੋਈਆਂ, ਪਰ ਅੱਜ ਦੇ ਨਤੀਜਿਆਂ ਤੋਂ ਸਾਫ਼ ਹੈ ਕਿ ਜਨਤਾ ਸਭ ਕੁੱਝ ਜਾਣਦੀ ਹੈ, ਹਰ ਵਾਰ ਉਸ ਨਾਲ ਧੱਕਾ ਅਤੇ ਧੋਖਾ ਨਹੀਂ ਕੀਤਾ ਜਾ ਸਕਦਾ ।
ਇੱਥੇ ਯਾਦ ਰੱਖਣ ਵਾਲੀ ਗੱਲ ਇਹ ਵੀ ਹੈ ਕਿ ਖੇਤੀਬਾੜੀ ਕਾਨੂੰਨਾਂ ਖਿਲਾਫ ਡਟਿਆ ਹੋਇਆ ਕਿਸਾਨ ਜਥੇਬੰਦੀਆਂ ਦਾ ‘ਸਾਂਝਾਂ ਕਿਸਾਨ ਮੋਰਚਾ’ ਵੀ ਭਾਜਪਾ ਦੇ ਖ਼ਿਲਾਫ਼ ਚੋਣ ਪ੍ਰਚਾਰ ਕਰਨ ਲਈ ਪੱਛਮੀ ਬੰਗਾਲ ਦੇ ਵੱਖ-ਵੱਖ ਹਲਕਿਆਂ ਵਿੱਚ ਗਿਆ ਸੀ।
ਫਿਲਹਾਲ ਤ੍ਰਿਣਮੂਲ ਕਾਂਗਰਸ ਦੀ ਸੁਪ੍ਰੀਮੋ ਮਮਤਾ ਬੈਨਰਜੀ ਨੂੰ ਭਾਜਪਾ ਦੇ ਵਿਰੋਧੀ ਧਿਰਾਂ ਵੱਲੋਂ ਵਧਾਈਆਂ ਦੇਣ ਦਾ ਹੜ ਆ ਚੁੱਕਾ ਹੈ। ਅਰਵਿੰਦ ਕੇਜਰੀਵਾਲ ਤੋਂ ਲੈ ਕੇ ਸ਼ਰਦ ਪਵਾਰ ਤੱਕ ਨੇ ਮਮਤਾ ਬੈਨਰਜੀ ਨੂੰ ਰਿਕਾਰਡ ਜਿੱਤ ਹਾਸਲ ਕਰਨ ਮੌਕੇ ਵਧਾਈ ਦਿੱਤੀ ਹੈ।
ਅਖਿਲੇਸ਼ ਯਾਦਵ ਨੇ ਮਮਤਾ ਬੈਨਰਜੀ ਨੂੰ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਫੈਸਲਾਕੁੰਨ ਲੀਡ ਹਾਸਲ ਕਰਨ ਤੇ ਵਧਾਈ ਦਿੱਤੀ। ਯਾਦਵ ਨੇ ਆਪਣੇ ਸੁਨੇਹੇ ਵਿੱਚ ਲਿਖਿਆ ਕਿ ਇਹ ਨਤੀਜੇ ਬੰਗਾਲ ਦੀ ਜਨਤਾ ਨੇ ਭਾਜਪਾਈਆਂ ਨੂੰ ਜਵਾਬ ਵਿੱਚ ਦਿੱਤੇ ਹਨ। ਭਾਜਪਾ ਵਾਲੇ ਮਮਤਾ ਨੂੰ ‘ਦੀਦੀ ਓ ਦੀਦੀ’ ਕਹਿ ਕੇ ਦਾ ਲਗਾਤਾਰ ਅਪਮਾਨ ਕਰਦੇ ਰਹੇ ਹਨ।
प. बंगाल में भाजपा की नफ़रत की राजनीति को हराने वाली जागरुक जनता, जुझारू सुश्री ममता बनर्जी जी व टीएमसी के समर्पित नेताओं व कार्यकर्ताओं को हार्दिक बधाई!
ये भाजपाइयों के एक महिला पर किए गए अपमानजनक कटाक्ष ‘दीदी ओ दीदी’ का जनता द्वारा दिया गया मुँहतोड़ जवाब है।
# दीदी_जिओ_दीदी pic.twitter.com/wlnUmdfMwA
— Akhilesh Yadav (@yadavakhilesh) May 2, 2021
ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਨੇ ਵੀ ਮਮਤਾ ਬੈਨਰਜੀ ਨੂੰ ਇਕ ਵੱਖਰੇ ਅੰਦਾਜ਼ ‘ਚ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਜ਼ਮੀਨ ਹਿਲਾ ਦੇਣ ਵਾਲੀ ਜਿੱਤ ਹੈ। ਇਸਲਈ ਵਧਾਈ। ਕੀ ਮੁਕਾਬਲਾ ਕੀਤਾ ! ਪੱਛਮੀ ਬੰਗਾਲ ਦੇ ਲੋਕਾਂ ਨੂੰ ਵਧਾਈ।
Congratulations @MamataOfficial didi for landslide victory. What a fight!
Congratulations to the people of WB
— Arvind Kejriwal (@ArvindKejriwal) May 2, 2021
ਐੱਨਸੀਪੀ ਚੀਫ ਸ਼ਰਦ ਪਵਾਰ ਨੇ ਟਵੀਟ ਕਰ ਮਮਤਾ ਬੈਨਰਜੀ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਆਪਣੇ ਟਵੀਟ ‘ਚ ਲਿਖਿਆ, ਤੁਹਾਨੂੰ ਸ਼ਾਨਦਾਰ ਜਿੱਤ ‘ਤੇ ਵਧਾਈ। ਆਓ ਸਾਡੇ ਲੋਕਾਂ ਦੇ ਕਲਿਆਣ ਤੇ ਸਾਮੂਹਿਕ ਰੂਪ ਤੋਂ ਮਹਾਮਾਰੀ ਨਾਲ ਨਜਿੱਠਣ ਲਈ ਆਪਣਾ ਕੰਮ ਜਾਰੀ ਰੱਖੇ।
Congratulations @MamataOfficial on your stupendous victory!
Let us continue our work towards the welfare of people and tackling the Pandemic collectively.
— Sharad Pawar (@PawarSpeaks) May 2, 2021
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮਮਤਾ ਬੈਨਰਜੀ ਨੂੰ ਪੱਛਮੀ ਬੰਗਾਲ ਚੋਣਾਂ ਵਿੱਚ ਰਿਕਾਰਡ ਜਿੱਤ ਦਰਜ ਕਰਨ ਲਈ ਵਧਾਈ ਦਿੱਤੀ।
Congratulations to @MamataOfficial ji for TMC's landslide victory! Wishing peace, progress & prosperity to the people of West Bengal.#ElectionResults
— Sukhbir Singh Badal (@officeofssbadal) May 2, 2021
ਰਾਸ਼ਟਰੀ ਜਨਤਾ ਦਲ ਪਾਰਟੀ ਦੇ ਤੇਜਸਵੀ ਯਾਦਵ ਨੇ ਮਮਤਾ ਬੈਨਰਜੀ ਨੂੰ ਵੱਡੀ ਜਿੱਤ ਲਈ ਵਧਾਈ ਦਿੱਤੀ। ਉਹਨਾਂ ਆਪਣੇ ਸੁਨੇਹੇ ਵਿੱਚ ਲਿਖਿਆ “ਪੱਛਮੀ ਬੰਗਾਲ ਦੀ ਮਮਤਾਮਈ ਜਨਤਾ ਨੂੰ ਹਾਰਦਿਕ ਵਧਾਈ।”
पश्चिम बंगाल की “ममतामयी” जनता को कोटि कोटि बधाई व हार्दिक साधुवाद। आज जब पूरा देश कठिन परिस्थितियों से जूझ रहा है। पश्चिम बंगाल ने एक बार फिर अपनी ममता और भरोसा अपनी दीदी में ही देखा है। यह जनता के स्नेह और विश्वास की जीत है। @MamataOfficial जी के दृढ़ और कुशल नेतृत्व की जीत है। https://t.co/nJvC5R8o3v
— Tejashwi Yadav (@yadavtejashwi) May 2, 2021
ਪੱਛਮੀ ਬੰਗਾਲ ਸਮੇਤ ਬਾਕੀ ਸੂਬਿਆਂ ਦੇ ਚੋਣ ਨਤੀਜਿਆਂ ਬਾਰੇ ਅੰਤਿਮ ਐਲਾਨ ਚੋਣ ਕਮਿਸ਼ਨ ਵੱਲੋਂ ਕੀਤਾ ਜਾਣਾ ਬਾਕੀ ਹੈ, ਅੰਤਿਮ ਨਤੀਜਿਆਂ ਵਿੱਚ ਹਾਲੇ ਕੁਝ ਸਮਾਂ ਹੋਰ ਲੱਗ ਸਕਦਾ ਹੈ। ਫਿਲਹਾਲ ਮਮਤਾ ਬੈਨਰਜੀ ਨੂੰ ਵਧਾਈ ਦੇਣ ਵਾਲਿਆਂ ਦਾ ਹੜ੍ਹ ਆਇਆ ਹੋਇਆ ਹੈ।
ਪੱਛਮੀ ਬੰਗਾਲ ਦੇ ਨਤੀਜਿਆਂ ਦੇ ਰੁਝਾਨਾਂ ਨੇ ਉਨ੍ਹਾਂ ਮੀਡੀਆ ਚੈਨਲਾਂ ਦੀ ਭਰੋਸੇਯੋਗਤਾ ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ ਜਿਹੜੇ ਪੱਛਮੀ ਬੰਗਾਲ ਵਿੱਚ ਭਾਜਪਾ ਨੂੰ ਹਾਵੀ ਦੱਸ ਰਹੇ ਸਨ।