ਨੌਰਥ ਡੈਲਟਾ ਮਾਲ ਦੇ ਬਾਹਰ ਗੋਲੀਬਾਰੀ ‘ਚ ਇੱਕ ਵਿਅਕਤੀ ਦੀ ਮੌਤ

TeamGlobalPunjab
2 Min Read

ਡੈਲਟਾ: ਇੱਕ ਵਿਅਕਤੀ ਦੀ ਸ਼ਨੀਵਾਰ ਦੁਪਹਿਰ ਇੱਕ ਵਿਅਸਤ ਡੈਲਟਾ ਸ਼ਾਪਿੰਗ ਮਾਲ ਦੇ ਨੇੜੇ ਗੋਲੀਬਾਰੀ ‘ਚ ਮੌਤ ਹੋ ਗਈ। ਪੁਲਿਸ ਦਾ ਮੰਨਣਾ ਹੈ ਕਿ ਇਹ ਗੋਲੀਬਾਰੀ ਨਿਸ਼ਾਨਾ ਬਣਾ ਕੇ ਕੀਤੀ ਗਈ ਹੈ।

ਡੈਲਟਾ ਪੁਲਿਸ ਨੇ ਸ਼ਨੀਵਾਰ ਦੇਰ ਰਾਤ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਪੀੜਤ ਨੇ ਆਪਣੀ ਸੱਟਾਂ ਨਾਲ ਦਮ ਤੋੜ ਦਿੱਤਾ। ਡੈਲਟਾ ਪੁਲਿਸ ਵਿਚ ਇਨਵੈਸਟੀਗੇਟਿਵ ਸਰਵਿਸਿਜ਼ ਦੇ ਮੁਖੀ ਇੰਸਪੈਕਟਰ Guy Leeson ਨੇ ਕਿਹਾ ਕਿ  ਐਮਰਜੈਂਸੀ ਸਿਹਤ ਸੇਵਾਵਾਂ ਦੀਆਂ ਸਰਬੋਤਮ ਕੋਸ਼ਿਸ਼ਾਂ ਦੇ ਬਾਵਜੂਦ, ਬਦਕਿਸਮਤੀ ਨਾਲ ਇਸ ਘਟਨਾ ਕਾਰਨ ਪੀੜਤ ਦੀ ਮੌਤ ਹੋ ਗਈ ਹੈ। ਪੁਲਿਸ ਨੂੰ ਸ਼ਾਮ 5 ਵਜੇ ਦੇ ਨੇੜੇ 72ਵੇਂ ਐਵ ਅਤੇ 120ਵੀਂ ਸਟ੍ਰੀਟ ਗੈਸ ਸਟੇਸ਼ਨ ਨੇੜੇ ਬੁਲਾਇਆ ਗਿਆ ਸੀ।

ਆਨਲਾਈਨ ਰਿਪੋਰਟਾਂ ਦੇ ਅਨੁਸਾਰ ਸਰੀ ਆਰਸੀਐਮਪੀ ਅਤੇ ਡੈਲਟਾ ਪੁਲਿਸ ਦੋਵੇਂ ਘਟਨਾ ਸਥਾਨ ਤੇ ਹਨ। ਵਾਲਮਾਰਟ ਦੇ ਬਾਹਰ ਪਾਰਕਿੰਗ ਦੇ ਇਕ ਹਿੱਸੇ ਨੂੰ ਘੇਰ ਕੇ ਪੁਲਿਸ ਟੇਪ ਲਗਾਈ ਗਈ ਹੈ। ਇੰਸਪ. ਲੀਸਨ ਨੇ ਕਿਹਾ ਫਿਲਹਾਲ ਸ਼ੁਰੂਆਤੀ ਸਬੂਤ ਇਹ ਸੰਕੇਤ ਦੇ ਰਹੇ ਹਨ ਕਿ ਇਹ ਨਿਸ਼ਾਨਾਬੰਦ ਗੋਲੀਬਾਰੀ ਸੀ।

ਲੀਸਨ ਨੇ ਕਿਹਾ ਇਹ ਗੋਲੀਬਾਰੀ ਬਹੁਤ ਜਨਤਕ ਢੰਗ ਨਾਲ ਹੋਈ ਹੈ, ਅਤੇ ਅਸੀਂ ਬੇਕਸੂਰ ਰਾਹਗੀਰਾਂ ਦੇ ਸੰਭਾਵਿਤ ਜੋਖਮ ਤੋਂ ਅਵੇਅਰ ਹਾਂ।ਉਨ੍ਹਾਂ ਕਿਹਾ ਕਿ ਖੁਸ਼ਕਿਸਮਤੀ ਨਾਲ ਇਹ ਨਹੀਂ ਜਾਪਦਾ ਕਿ ਇਸ ਘਟਨਾ ਦੌਰਾਨ ਕੋਈ ਹੋਰ ਜ਼ਖਮੀ ਹੋਇਆ ਸੀ। ਪਰ ਉਹ ਲੋਕਾਂ ਤੋਂ ਪੁਛ ਰਹੇ ਹਨ ਜੇਕਰ ਕਿਸੇ ਕੋਲ ਇਸ ਘਟਨਾ ਦੀ ਜਾਣਕਾਰੀ ਹੋਵੇ ਤਾਂ ਪੁਲਿਸ ਨਾਲ ਸਪੰਰਕ ਕਰਨ।ਜਾਣਕਾਰੀ ਜਾਂ ਡੈਸ਼ਕੈਮ ਫੁਟੇਜ ਵਾਲੇ ਕਿਸੇ ਵੀ ਵਿਅਕਤੀ ਨੂੰ (604) 946-4411 ‘ਤੇ ਕਾਲ ਕਰਨ ਲਈ ਕਿਹਾ ਗਿਆ ਹੈ।

ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਗਈ ਵੀਡੀਓ ਵਿਚ ਇਕ ਆਦਮੀ ਦਿਖਾਈ ਦੇ ਰਿਹਾ ਹੈ ਜਿਸਨੇ ਹੈਂਡਗਨ ਫੜੀ ਹੋਈ ਹੈ ਅਤੇ ਭੱਜ ਕੇ ਕਾਰ ਦੀ ਪਿਛਲੀ ਸੀਟ ‘ਤੇ ਬੈਠਦਾ ਹੈ।

Share This Article
Leave a Comment