ਸ਼ਰਵਣ ਰਾਠੌੜ ਦੇ ਦੇਹਾਂਤ ‘ਤੇ ਸਦਮੇ ‘ਚ ਬਾਲੀਵੁੱਡ, ਸੰਗੀਤਕਾਰ ਦਾ ਪਰਿਵਾਰ ਵੀ ਹਸਪਤਾਲ ਭਰਤੀ

TeamGlobalPunjab
3 Min Read

ਮੁੰਬਈ : ਵੀਰਵਾਰ ਰਾਤ ਕੋਰੋਨਾ ਨੇ 90 ਦੇ ਦਹਾਕੇ ਦੇ ਸੰਗੀਤਕਾਰ ਸ਼ਰਵਣ ਰਾਠੌੜ ਦੀ ਜਾਨ ਲੈ ਲਈ। ਸ਼ਰਵਣ ਰਾਠੌੜ ਨੇ ਮੁੰਬਈ ਦੇ ਐਸਐਲ ਰਹੇਜਾ ਹਸਪਤਾਲ ਵਿੱਚ ਆਖਰੀ ਸਾਹ ਲਏ। ਉਹ ਕੋਰੋਨਾ ਨਾਲ ਜੂਝ ਰਹੇ ਸਨ ਤੇ ਸਿਹਤ ਸਬੰਧੀ ਕਈ ਸਮੱਸਿਆਵਾਂ ਹੋਣ ਕਾਰਨ ਉਹ ਵੈਂਟੀਲੇਟਰ ‘ਤੇ ਸਨ। ਦੱਸਿਆ ਜਾ ਰਿਹਾ ਹੈ ਕਿ ਸ਼ਰਵਣ ਦੀ ਪਤਨੀ ਤੇ ਪੁੱਤਰ ਦੀ ਸਿਹਤ ਵੀ ਖਰਾਬ ਹੈ ਤੇ ਉਹ ਹਾਲੇ ਵੀ ਹਸਪਤਾਲ ਭਰਤੀ ਹਨ।

ਸ਼ਰਵਣ ਰਾਠੌਰ ਦੇ ਦੇਹਾਂਤ ਤੋਂ ਬਾਅਦ ਬਾਲੀਵੁੱਡ ਇੰਡਸਟਰੀ ਸਦਮੇ ’ਚ ਹੈ ਜਿਨ੍ਹਾਂ ਦੀਆਂ ਫਿਲਮਾਂ ’ਚ ਨਦੀਮ-ਸ਼ਰਵਣ ਦੀ ਜੋੜੀ ਨੇ ਸੰਗੀਤ ਦਿੱਤਾ ਉਨ੍ਹਾਂ ਕਲਾਕਾਰਾਂ ਨੂੰ ਵੀ ਝਟਕਾ ਲੱਗਿਆ।

ਅਕਸ਼ੈ ਕੁਮਾਰ ਨੇ ਟਵੀਟ ਕਰ ਲਿਖਿਆ – ‘ਸੰਗੀਤਕਾਰ ਸ਼ਰਵਣ ਦੇ ਦੇਹਾਂਤ ਦੀ ਕਬਰ ਸੁਣ ਕੇ ਬਹੁਤ ਦੁੱਖ ਹੋਇਆ। 90 ਦੇ ਦਹਾਕੇ ਤੇ ਉਸ ਤੋਂ ਬਾਅਦ ਨਦੀਮ-ਸ਼ਰਵਣ ਨੇ ਮੇਰੀਆਂ ਕਈ ਫਿਲਮਾਂ ਦਾ ਸੰਗੀਤ ਬਣਾਇਆ, ਜਿਨ੍ਹਾਂ ’ਚ ਧੜਕਨ ਵੀ ਸ਼ਾਮਲ ਹੈ, ਜੋ ਮੇਰੇ ਕਰੀਅਰ ਦੀ ਸਭ ਤੋਂ ਵੱਡੀ ਫਿਲਮ ਹੈ।’

ਅਜੈ ਦੇਵਗਨ ਨੇ ਦੁੱਖ ਜਤਾਉਂਦਿਆਂ ਲਿਖਿਆ, ‘ਸ਼ਰਵਣ ਤੇ ਨਦੀਮ ਮੇਰੇ ਕਰੀਅਰ ’ਚ 30 ਸਾਲਾਂ ਤਕ ਰਹੇ, ਜਿਨ੍ਹਾਂ ’ਚ ਸਦਾ ਬਾਹਰ ਐਲਬਮ ਫੁੱਲ ਤੇ ਕਾਂਟੇ ਵੀ ਸ਼ਾਮਲ ਹਨ। ਬਹੁਤ ਦੁੱਖ ਹੋਇਆ। ਪਿਛਲੀ ਰਾਤ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਸੁਣਨਾ ਬਦਕਿਸਮਤੀ ਹੈ।’

ਉੱਥੇ ਹੀ ਮਾਧੁਰੀ ਨੇ ਲਿਖਿਆ, ‘ਸਵੇਰੇ-ਸਵੇਰੇ ਸ਼ਰਵਣ ਰਾਠੌਰ ਜੀ ਦੇ ਦੇਹਾਂਤ ਬਾਰੇ ਸੁਣ ਕੇ ਦਿਲ ਟੁੱਟ ਗਿਆ। ਸਦਾਬਹਾਰ ਸੰਗੀਤ ਲਈ ਤੁਹਾਡਾ ਨਾਮ ਅਮਰ ਰਹੇਗਾ। ਸਾਜਨ, ਰਾਜਾ ਤੇ ਤਮਾਮ ਮੇਰੀ ਫਿਲਮਾਂ ’ਚ ਸਾਥ ਦੇਣ ਲਈ ਧੰਨਵਾਦ। ਪਰਿਵਾਰ ਤੇ ਦੋਸਤਾਂ ਨੂੰ ਮੇਰੀ ਡੂੰਘੀ ਹਮਦਰਦੀ।’

Share This Article
Leave a Comment