ਅੰਬ ਦਾ ਫੇਸ ਮਾਸਕ ਲਗਾਉਣ ਨਾਲ ਚਿਹਰੇ ‘ਤੇ ਆਵੇਗਾ ਨਿਖਾਰ

Rajneet Kaur
2 Min Read

ਨਿਊਜ਼ ਡੈਸਕ: ਅੰਬ ਇੱਕ ਮੌਸਮੀ ਫਲ ਹੈ ਜੋ ਗਰਮੀਆਂ ਵਿੱਚ ਪਾਇਆ ਜਾਂਦਾ ਹੈ। ਅੰਬ ਮੈਗਨੀਸ਼ੀਅਮ, ਪੋਟਾਸ਼ੀਅਮ, ਫੋਲੇਟ, ਵਿਟਾਮਿਨ ਏ, ਸੀ ਅਤੇ ਈ ਅਤੇ ਖੁਰਾਕੀ ਫਾਈਬਰ ਵਰਗੇ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਲਈ ਇਹ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੈ।ਅੰਬ ਦਾ ਫੇਸ ਮਾਸਕ ਚਮੜੀ ਲਈ ਫਾਈਦੇਮੰਦ ਸਾਬਿਤ ਹੋ ਸਕਦਾ ਹੈ।  ਅੰਬ ਦਾ ਫੇਸ ਮਾਸਕ ਦਹੀਂ ਦੀ ਮਦਦ ਨਾਲ ਤਿਆਰ ਕੀਤਾ ਜਾਂਦਾ ਹੈ। ਅੰਬ ਵਿੱਚ ਵਿਟਾਮਿਨ ਬੀ ਅਤੇ ਵਿਟਾਮਿਨ ਸੀ ਵਰਗੇ ਗੁਣ ਹੁੰਦੇ ਹਨ।

2 ਚਮਚ ਪਿਸਿਆ ਅੰਬ 

1 ਚਮਚ ਦਹੀਂ

1 ਚਮਚਾ ਸ਼ਹਿਦ

- Advertisement -

ਮੈਂਗੋ ਫੇਸ ਮਾਸਕ ਬਣਾਉਣ ਲਈ, ਸਭ ਤੋਂ ਪਹਿਲਾਂ ਇੱਕ ਕਟੋਰਾ ਲਓ।

ਫਿਰ ਤੁਸੀਂ ਇਸ ‘ਚ ਅੰਬ ਦਾ ਗੁੱਦਾ, ਦਹੀਂ ਅਤੇ ਸ਼ਹਿਦ ਮਿਲਾ ਲਓ।

ਇਸ ਤੋਂ ਬਾਅਦ ਇਨ੍ਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਪੇਸਟ ਬਣਾ ਲਓ।

ਹੁਣ ਤੁਹਾਡਾ ਮੈਂਗੋ ਫੇਸ ਮਾਸਕ ਤਿਆਰ ਹੈ।

ਮੈਂਗੋ ਫੇਸ ਮਾਸਕ ਲਗਾਉਣ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਸਾਫ਼ ਕਰੋ।

- Advertisement -

ਫਿਰ ਤੁਸੀਂ ਤਿਆਰ ਕੀਤੇ ਮਾਸਕ ਨੂੰ ਆਪਣੇ ਪੂਰੇ ਚਿਹਰੇ ‘ਤੇ ਚੰਗੀ ਤਰ੍ਹਾਂ ਲਗਾ ਲਓ।

ਇਸ ਤੋਂ ਬਾਅਦ ਤੁਸੀਂ ਇਸ ਨੂੰ ਲਗਭਗ 15 ਤੋਂ 20 ਮਿੰਟ ਤੱਕ ਲਗਾ ਕੇ ਸੁਕਾ ਲਓ।

ਫਿਰ ਇਸ ਨੂੰ ਸਾਧਾਰਨ ਪਾਣੀ ਦੀ ਮਦਦ ਨਾਲ ਸਾਫ਼ ਕਰ ਲਓ।

ਵਧੀਆ ਨਤੀਜਿਆਂ ਲਈ, ਤੁਹਾਨੂੰ ਹਫ਼ਤੇ ਵਿੱਚ ਘੱਟੋ-ਘੱਟ ਇੱਕ ਵਾਰ ਇਸ ਫੇਸ ਮਾਸਕ ਨੂੰ ਜ਼ਰੂਰ ਲਗਾਉਣਾ ਚਾਹੀਦਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment