ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ ਅਤੇ ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਨੇ ਅੱਜ ਇਕੱਠੇ ਹੋ ਕੇ ਇੱਕ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ। ਸੁਖਦੇਵ ਸਿੰਘ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਜਾਣਕਾਰੀ ਦਿੱਤੀ ਕਿ ਤਿੰਨ-ਤਿੰਨ ਮੈਂਬਰੀ ਕਮੇਟੀਆਂ ਨੇ ਉਨ੍ਹਾਂ ਦੋਨਾਂ ਨੂੰ ਇਹ ਅਧਿਕਾਰ ਦਿੱਤੇ ਹਨ ਕਿ ਉਹ ਦੋਨੋਂ ਪੁਰਾਣੀਆਂ ਪਾਰਟੀਆਂ ਭੰਗ ਕਰਕੇ ਨਵੀਂ ਪਾਰਟੀ ਬਣਾ ਲੈਣ। ਇਨ੍ਹਾਂ ਦੋਨੋਂ ਆਗੂਆਂ ਨੂੰ ਇਹ ਅਧਿਕਾਰ ਵੀ ਦਿੱਤੇ ਹਨ ਕਿ ਉਹ ਨਵੇਂ ਅਹੁਦੇਦਾਰ ਨਵੀਂ ਪਾਰਟੀ ਵਿੱਚ ਨਿਯੁਕਤ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਦੋਵੇਂ ਧੜਿਆਂ ‘ਚ ਸਹਿਮਤੀ ਹੈ ਤੇ ਕੁਝ ਦਿਨਾਂ ਵਿੱਚ ਹੀ ਉਹ ਪਾਰਟੀਆਂ ਦਾ ਪੁਨਰਗਠਨ ਕਰਕੇ ਪਾਰਟੀ ਦਾ ਨਾਂ ਅਤੇ ਅਹੁਦੇਦਾਰਾਂ ਦਾ ਐਲਾਨ ਕਰਨਗੇ।