ਲਾਹੌਰ : – ਬਰਤਾਨੀਆ ’ਚ ਜਨਮੇ ਅਲ ਕਾਇਦਾ ਅੱਤਵਾਦੀ ਅਹਿਮਦ ਉਮਰ ਸਈਦ ਸ਼ੇਖ ਨੂੰ ਪਾਕਿਸਤਾਨ ’ਚ ਕਰਾਚੀ ਦੀ ਜੇਲ੍ਹ ਤੋਂ ਲਾਹੌਰ ਦੀ ਕੋਟ ਲਖਪਤ ਜੇਲ੍ਹ ’ਚ ਭੇਜ ਦਿੱਤਾ ਗਿਆ ਹੈ। ਉਹ ਅਮਰੀਕੀ ਪੱਤਰਕਾਰ ਡੈਨੀਅਲ ਪਰਲ ਨੂੰ ਅਗਵਾ ਕਰ ਕੇ ਉਨ੍ਹਾਂ ਦੀ ਹੱਤਿਆ ਕਰਨ ਦਾ ਦੋਸ਼ੀ ਹੈ। ਉਸ ਨੂੰ ਮੌਤ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ ਪਰ 2020 ’ਚ ਉਸ ਨੂੰ ਹੈਰਾਨੀਜਨਕ ਤਰੀਕੇ ਨਾਲ ਬਰੀ ਕਰ ਦਿੱਤਾ ਗਿਆ ਪਰ ਅਮਰੀਕਾ ਦੇ ਦਬਾਅ ਦੇ ਚਲਦੇ ਉਸ ਨੂੰ ਜੇਲ੍ਹ ’ਚੋਂ ਰਿਹਾਅ ਨਹੀਂ ਕੀਤਾ ਗਿਆ।
ਦੱਸ ਦਈਏ ਪੰਜਾਬ ਸਰਕਾਰ ਦੇ ਇਕ ਅਧਿਕਾਰੀ ਅਨੁਸਾਰ 48 ਸਾਲਾ ਸ਼ੇਖ ਨੂੰ ਬੀਤੇ ਵੀਰਵਾਰ ਸ਼ਾਮ ਸਖ਼ਤ ਸੁਰੱਖਿਆ ਨਾਲ ਹੈਲੀਕਾਪਟਰ ’ਚ ਕਰਾਚੀ ਤੋਂ ਲਾਹੌਰ ਲਿਆਂਦਾ ਗਿਆ। ਉਸ ਨੂੰ ਜੇਲ੍ਹ ’ਚ ਬਣੇ ਇਕ ਰੈਸਟ ਹਾਊਸ ’ਚ ਰੱਖਿਆ ਗਿਆ ਹੈ।