ਵਾਸ਼ਿੰਗਟਨ :- ਕੈਲੀਫੋਰਨੀਆ ‘ਚ ਰਹਿਣ ਵਾਲੇ ਭਾਰਤੀ ਮੂਲ ਦੇ ਅਮਰੀਕੀ ਅਨੁਜ ਮਹੇਂਦਰਭਾਈ ਪਟੇਲ ਨੇ ਬਜ਼ੁਰਗ ਲੋਕਾਂ ਨਾਲ ਧੋਖਾਧੜੀ ਕਰਨ ਦਾ ਦੋਸ਼ ਕਬੂਲ ਕੀਤਾ ਹੈ। ਪਟੇਲ ਨੇ ਕਬੂਲ ਕੀਤਾ ਕਿ ਉਸ ਨੇ ਲਗਪਗ 10 ਲੋਕਾਂ ਨਾਲ ਧੋਖਾਧੜੀ ਕੀਤੀ ਹੈ ਜਿਸ ਚੋਂ ਜ਼ਿਆਦਾਤਰ ਬਜ਼ੁਰਗ ਸਨ। ਪਟੇਲ ਦੀ ਸਜ਼ਾ ‘ਤੇ 28 ਜੂਨ ਨੂੰ ਸੁਣਵਾਈ ਹੋਵੇਗੀ।
ਦੱਸ ਦਈਏ ਸਾਜ਼ਿਸ਼ ‘ਚ ਸ਼ਾਮਲ ਹੋਰ ਮੈਂਬਰ ਭਾਰਤ ‘ਚ ਰਹਿੰਦੇ ਸਨ, ਜਿਹੜੇ ਖ਼ੁਦ ਨੂੰ ਸਰਕਾਰੀ ਮੁਲਾਜ਼ਮ ਦੱਸ ਕੇ ਪੀੜਤਾਂ ਨੂੰ ਫੋਨ ਕਰਕੇ ਧਮਕਾਉਂਦੇ ਸਨ। ਪੀੜਤਾਂ ਨੂੰ ਇਸ ਗੱਲ ਲਈ ਡਰਾਇਆ ਜਾਂਦਾ ਸੀ ਕਿ ਉਨ੍ਹਾਂ ਦੀ ਪਛਾਣ ਜਾਂ ਜਾਇਦਾਦ ‘ਤੇ ਸੰਕਟ ਹੈ ਤੇ ਜੇ ਉਹ ਵਾਰੰਟ ਨੂੰ ਖ਼ਤਮ ਕਰਨਾ ਚਾਹੁੰਦੇ ਹਨ ਤਾਂ ਉਹ ਆਪਣੇ ਬੱਚਤ ਦੇ ਪੈਸੇ ਬੈਂਕ ਤੋਂ ਕਢਵਾਉਣ ਤੇ ਡਾਕ ਰਾਹੀਂ ਉਨ੍ਹਾਂ ਕੋਲ ਭੇਜਣ।