ਮੁੰਬਈ :- ਹਰ ਮਹੀਨੇ 100 ਕਰੋੜ ਰੁਪਏ ਦੀ ਵਸੂਲੀ ਦਾ ਮਾਮਲਾ ਉਛਲਣ ਤੋਂ ਬਾਅਦ ਮਹਾਰਾਸ਼ਟਰ ‘ਚ ਬੀਤੇ ਮੰਗਲਵਾਰ ਨੂੰ ਵੀ ਕਾਫ਼ੀ ਗਹਿਮਾ-ਗਹਿਮੀ ਰਹੀ ਤੇ ਮੰਗਲਵਾਰ ਸ਼ਾਮ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਦੀ ਮੁੱਖ ਮੰਤਰੀ ਊਧਵ ਠਾਕਰੇ ਨਾਲ ਮੁਲਾਕਾਤ ਹੋਈ ਸੀ। ਕੁਝ ਹੀ ਘੰਟਿਆਂ ਬਾਅਦ 86 ਅਫਸਰਾਂ ਤੇ ਮੁਲਾਜ਼ਮਾਂ ਨੂੰ ਟਰਾਂਸਫਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ।
ਦੱਸ ਦਈਏ ਦੇਰ ਰਾਤ ਮੁੰਬਈ ਦੇ 86 ਅਫਸਰਾਂ ਤੇ ਮੁਲਾਜ਼ਮਾਂ ਦਾ ਤਬਾਦਲਾ ਕਰ ਦਿੱਤਾ ਗਿਆ। ਕ੍ਰਾਈਮ ਬ੍ਰਾਂਚ ‘ਚੋਂ ਸਭ ਤੋਂ ਜ਼ਿਆਦਾ 65 ਅਫਸਰਾਂ ਨੂੰ ਹਟਾ ਦਿੱਤਾ ਗਿਆ। ਇਹ ਸਾਲਾਂ ਤੋਂ ਕ੍ਰਾਈਮ ਬ੍ਰਾਂਚ ‘ਚ ਲੱਗੇ ਸਨ। ਟਰਾਂਸਫਰ ਲੋਕਾਂ ‘ਚ ਸਚਿਨ ਵਝੇ ਦਾ ਸਾਥੀ ਰਿਆਜ਼ੂਦੀਨ ਕਾਜ਼ੀ ਵੀ ਸ਼ਾਮਲ ਹੈ।