ਪੁਲ ਤੋਂ ਹੇਠਾਂ ਡਿੱਗਾ ਟਰੱਕ,ਡਰਾਈਵਰ ਦੀ ਮੌਤ, ਇਕ ਜ਼ਖਮੀ

Rajneet Kaur
2 Min Read

ਜਲੰਧਰ: ਜਲੰਧਰ ਹਾਈਵੇਅ ’ਤੇ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਨੇੜੇ ਇੱਕ ਟਰੱਕ ਫਲਾਈਓਵਰ ਤੋਂ ਹੇਠਾਂ ਡਿੱਗ ਪਿਆ। ਪਿੰਡ ਚਹੇੜੂ ਨੇੜੇ ਸੁੱਕੇ ਮੇਵਿਆਂ ਦਾ ਭਰਿਆ ਟਰੱਕ ਪਾਣੀ ‘ਚ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਜਦੋਂਕਿ ਇਕ ਗੰਭੀਰ ਜ਼ਖਮੀ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਗੁਰਵਿੰਦਰ ਸਿੰਘ ਵਾਸੀ ਸੰਸਰਾ ਕਲਾਂ ਅਜਨਾਲਾ ਵਜੋਂ ਹੋਈ ਹੈ ਜਦਕਿ ਜ਼ਖਮੀ ਹੋਏ ਵਿਅਕਤੀ ਦੀ ਪਛਾਣ ਸੁਖਦੇਵ ਸਿੰਘ ਵਾਸੀ ਅਜਨਾਲਾ ਵਜੋਂ ਹੋਈ ਹੈ।ਰਾਤ ਦੇ ਹਨੇਰੇ ’ਚ ਵਾਪਰੇ ਇਸ ਹਾਦਸੇ ਤੋਂ ਬਾਅਦ ਹਾਈਵੇਅ ’ਤੇ ਕਰੀਬ 2 ਕਿਲੋਮੀਟਰ ਲੰਬਾ ਜਾਮ ਲੱਗ ਗਿਆ।

ਜ਼ਖਮੀ ਵਿਅਕਤੀ ਨੇ ਦਸਿਆ ਕਿਉਹ ਅੰਮ੍ਰਿਤਸਰ ਤੋਂ ਦਿੱਲੀ ਸੁੱਕੇ ਮੇਵੇ ਲੈ ਕੇ ਜਾ ਰਹੇ ਸਨ ।  ਚਹੇੜੂ ਪੁਲ ‘ਤੇ ਜਾ ਕੇ ਟਰੱਕ ਦਾ ਟਾਇਰ ਫੱਟ ਗਿਆ, ਜਿਸ ਨਾਲ ਟਰੱਕ ਪੁਲ ਦੀ ਰੇਲਿੰਗ ਤੋੜ ਕੇ  ਹੇਠਾਂ ਪਾਣੀ ‘ਚ ਜਾ ਡਿੱਗਾ। ਹਾਦਸੇ ਕਾਰਨ ਟਰੱਕ ਦੇ ਚਾਲਕ ਡਰਾਈਵਰ ਗੁਰਵਿੰਦਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ‘ਤੇ ਉਹ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ।

ਪੁਲਿਸ ਨੇ ਮ੍ਰਿਤਕ ਗੁਰਵਿੰਦਰ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਤੇ ਜ਼ਖਮੀ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

 

Share this Article
Leave a comment