ਵਰਸਡ ਡੈਸਕ – ਅਮਰੀਕਾ ਦੇ ਜੋਅ ਬਾਇਡਨ ਪ੍ਰਸ਼ਾਸਨ ਨੇ ਸੰਘੀ ਅਦਾਲਤ ਨੂੰ ਕੈਨੇਡੀਅਨ ਕਾਰੋਬਾਰੀ ਤਾਹਾਵੂਰ ਰਾਣਾ ਦੀ ਹਵਾਲਗੀ ਲਈ ਕੀਤੀ ਗਈ ਭਾਰਤ ਦੀ ਬੇਨਤੀ ਨੂੰ ਪ੍ਰਮਾਣਿਤ ਕਰਨ ਦੀ ਅਪੀਲ ਕੀਤੀ ਹੈ। ਰਾਣਾ 2008 ਦੇ ਮੁੰਬਈ ਅੱਤਵਾਦੀ ਹਮਲੇ ਦਾ ਦੋਸ਼ੀ ਹੈ। ਅਮਰੀਕਾ ਦੇ ਸਹਾਇਕ ਅਟਾਰਨੀ ਜੌਹਨ ਜੇ ਲੂਲੇਜਿਅਨ ਨੇ ਲੋਸ ਐਂਜਲਸ ’ਚ ਇਕ ਸੰਘੀ ਅਮਰੀਕੀ ਅਦਾਲਤ ਦੇ ਸਾਹਮਣੇ ਮੁੰਬਈ ਅੱਤਵਾਦੀ ਹਮਲੇ ’ਚ ਮੁਕੱਦਮੇ ਲਈ 59 ਸਾਲਾ ਰਾਣਾ ਦੀ ਭਾਰਤ ਹਵਾਲਗੀ ਦੇ ਸਾਰੇ ਮਾਪਦੰਡ ਪੂਰੇ ਕੀਤੇ। 4 ਫਰਵਰੀ ਨੂੰ ਰਾਣਾ ਦੇ ਵਕੀਲ ਨੇ ਉਨ੍ਹਾਂ ਦੀ ਹਵਾਲਗੀ ਦਾ ਵਿਰੋਧ ਕੀਤਾ ਸੀ। ਹੈ।
ਜੌਹਨ ਜੇ ਨੇ ਬੀਤੇ ਸੋਮਵਾਰ ਨੂੰ ਆਪਣੀ 61 ਪੰਨਿਆਂ ਦੀ ਅਦਾਲਤ ’ਚ ਪੇਸ਼ ਕੀਤੀ ਬਿਆਨ ’ਚ ਕਿਹਾ ਕਿ “ਸੰਯੁਕਤ ਰਾਜ ਅਮਰੀਕਾ ਆਦਰ ਨਾਲ ਬੇਨਤੀ ਕਰਦਾ ਹੈ ਕਿ ਅਦਾਲਤ 22 ਅਪ੍ਰੈਲ, 2021 ਨੂੰ ਹਵਾਲਗੀ ਦੀ ਸੁਣਵਾਈ ਵੇਲੇ ਰਾਣਾ ਦੇ ਹਵਾਲਗੀ ਦੇ ਫੈਸਲੇ ਦੀ ਭਾਰਤ ਦੀ ਬੇਨਤੀ ਨੂੰ ਪ੍ਰਮਾਣਤ ਕਰੇ।” ਡੇਵਿਡ ਕੋਲਮੈਨ ਹੈਡਲੀ ਦਾ ਬਚਪਨ ਦਾ ਦੋਸਤ, ਰਾਣਾ ਨੂੰ 10 ਜੂਨ ਨੂੰ ਲਾਸ ਏਂਜਲਸ ’ਚ ਮੁੰਬਈ ਅੱਤਵਾਦੀ ਹਮਲੇ ’ਚ ਸ਼ਾਮਲ ਹੋਣ ਲਈ ਭਾਰਤ ਵਲੋਂ ਹਵਾਲਗੀ ਦੀ ਬੇਨਤੀ ’ਤੇ ਦੁਬਾਰਾ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਹਮਲੇ ’ਚ ਛੇ ਅਮਰੀਕੀ ਸਣੇ 166 ਲੋਕ ਮਾਰੇ ਗਏ ਸਨ। ਉਸ ਨੂੰ ਭਾਰਤ ਨੇ ਭਗੌੜਾ ਕਰਾਰ ਦਿੱਤਾ ਹੈ।
ਦੱਸ ਦੇਈਏ ਕਿ 21 ਜੁਲਾਈ, 2020 ਨੂੰ ਲਾਸ ਏਂਜਲਸ ’ਚ ਅਮਰੀਕੀ ਜ਼ਿਲ੍ਹਾ ਅਦਾਲਤ ਦੀ ਜੱਜ ਜੈਕਲੀਨ ਨੇ ਰਾਣਾ ਨੂੰ ਆਪਣੇ 24 ਪੰਨਿਆਂ ਦੇ ਆਦੇਸ਼ ’ਚ ਇਹ ਕਹਿ ਕੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਸ ਨੂੰ ਫਰਾਰ ਹੋਣ ਦਾ ਖ਼ਤਰਾ ਹੈ।
ਯੂਐਸ ਦੇ ਸਹਾਇਕ ਅਟਾਰਨੀ ਜੌਹਨ ਜੇ ਲੂਲੇਜਿਅਨ ਨੇ ਅਦਾਲਤ ਨੂੰ ਦੱਸਿਆ ਕਿ ਰਾਣਾ ਦੀ ਅਦਾਲਤ ’ਚ ਮੌਜੂਦਗੀ ਕਿਸੇ ਵੀ ਮੁਚੱਲਕੇ ’ਤੇ ਜ਼ਮਾਨਤ ਦੇ ਕੇ ਯਕੀਨੀ ਨਹੀਂ ਹੋ ਸਕਦੀ। ਉਸ ਨੂੰ ਜ਼ਮਾਨਤ ਦੇਣ ਨਾਲ ਅਮਰੀਕਾ ਆਪਣੇ ਵਿਦੇਸ਼ੀ ਮਾਮਲਿਆਂ ’ਚ ਸ਼ਰਮਿੰਦਾ ਹੋ ਸਕਦਾ ਹੈ। ਇਸ ਦੇ ਨਾਲ ਹੀ ਰਾਣਾ ਦੇ ਵਕੀਲ ਨੇ ਕਿਹਾ ਕਿ 26/11 ਦੇ ਦੋਸ਼ੀ ਫਰਾਰ ਹੋਣ ਦਾ ਕੋਈ ਖ਼ਤਰਾ ਨਹੀਂ ਹੈ ਅਤੇ ਉਸਨੇ ਉਸ ਨੂੰ ਜ਼ਮਾਨਤ ‘ਤੇ ਰਿਹਾਅ ਕਰਨ ਲਈ 15 ਲੱਖ ਡਾਲਰ ਦਾ ਬਾਂਡ ਅਦਾ ਕਰਨ ਦਾ ਪ੍ਰਸਤਾਵ ਦਿੱਤਾ ਹੈ।