ਕੋਲਕਾਤਾ : ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਜਿਉਂ ਜਿਉਂ ਨੇੜੇ ਆਉਂਦੀਆਂ ਜਾ ਰਹੀਆਂ ਹਨ ਤਿਉਂ ਤਿਉੰ ਸਿਆਸੀ ਸਰਗਰਮੀਆਂ ਤੇਜ ਹੁੰਦੀਆਂ ਜਾ ਰਹੀਆਂ ਹਨ। ਇਸੇ ਦਰਮਿਆਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੀ ਪ੍ਰਧਾਨ ਮਮਤਾ ਬੈਨਰਜੀ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਚੋਣ ਕਮਿਸ਼ਨ ਨੇ ਮਮਤਾ ਬੈਨਰਜੀ ਦੀ ਪੁਰੂਲਿਆ ਦੇ ਹਰ ਗਰੀਬ ਦੇ ਘਰਾਂ ਨੂੰ ਮੁਫਤ ਰਾਸ਼ਨ ਮੁਹੱਈਆ ਕਰਾਉਣ ਦੀ ਯੋਜਨਾ ਦੀ ਘੋਸ਼ਣਾ ਬਾਰੇ ਇੱਕ ਰਿਪੋਰਟ ਮੰਗੀ ਹੈ। ਦੱਸਣਯੋਗ ਹੈ ਕਿ ਟੀਐਮਸੀ ਵਲੋਂ ਅੱਜ ਆਪਣਾ ਮੈਨੀਫੈਸਟੋ ਜਾਰੀ ਕੀਤਾ ਜਾਣਾ ਹੈ।
ਚੋਣ ਕਮਿਸ਼ਨ ਵਲੋਂ ਜ਼ਿਲ੍ਹਾ ਚੋਣ ਅਫ਼ਸਰ ਪੁਰੂਲਿਆ ਜ਼ਿਲ੍ਹਾ ਮੈਜਿਸਟਰੇਟ, ਤੋਂ ਉਸ ਵੀਡੀਓ ਦੀ ਮੰਗ ਕੀਤੀ ਗਈ ਹੈ ਜਿਸ ‘ਚ ਉਸ ਵਲੋਂ ਗਰੀਬਾਂ ਨੂੰ ਘਰ ਘਰ ਮੁਫਤ ਰਾਸ਼ਨ ਦੇਣ ਦਾ ਐਲਾਨ ਕੀਤਾ ਗਿਆ ਹੋਵੇ। ਚੋਣ ਕਮਿਸ਼ਨ ਜਾਣਨਾ ਚਾਹੁੰਦੇ ਹਨ ਕਿ ਕੀ ਅਜਿਹੀ ਕਿਸੇ ਨੀਤੀ ਦੀ ਘੋਸ਼ਣਾ ਤ੍ਰਿਣਮੂਲ ਸਰਕਾਰ ਦੁਆਰਾ ਪਹਿਲਾਂ ਕੀਤੀ ਗਈ ਸੀ ਜਾਂ ਕੀ ਇਹ ਕਦਮ ਚੋਣ ਜ਼ਾਬਤਾ ਆਦਰਸ਼ ਦੀ ਉਲੰਘਣਾ ਹੈ? ਤ੍ਰਿਣਮੂਲ ਕਾਂਗਰਸ ਬੁੱਧਵਾਰ ਯਾਨੀ ਅੱਜ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰਨ ਜਾ ਰਹੀ ਹੈ।