ਨਿਊਜ਼ ਡੈਸਕ :- ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਪ੍ਰਸਿੱਧ ਚਿੱਤਰਕਾਰ ਲਛਮਣ ਪਾਈ ਦੀ ਬੀਤੇ ਐਤਵਾਰ ਸ਼ਾਮ ਨੂੰ ਗੋਆ ਸਥਿਤ ਉਨ੍ਹਾਂ ਦੇ ਘਰ ਮੌਤ ਹੋ ਗਈ। ਉਹ 95 ਸਾਲਾਂ ਦੇ ਸਨ। ਸਾਲ 1926 ਵਿਚ ਗੋਆ ਵਿਚ ਜੰਮੇ ਪਾਈ ਨੂੰ ਕਈ ਵੱਕਾਰੀ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਗਿਆ, ਜਿਸ ਵਿਚ ਪਦਮ ਭੂਸ਼ਣ, ਪਦਮ ਸ਼੍ਰੀ, ਨਹਿਰੂ ਅਵਾਰਡ ਤੇ ਲਲਿਤ ਕਲਾ ਅਕਾਦਮੀ ਪੁਰਸਕਾਰ ਸ਼ਾਮਲ ਹਨ।
ਦੱਸ ਦਈਏ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਪਾਈ ਦੇ ਦੇਹਾਂਤ ‘ਤੇ ਦੁੱਖ ਜ਼ਾਹਰ ਕੀਤਾ। ਉਨ੍ਹਾਂ ਟਵਿੱਟਰ ‘ਤੇ ਕਿਹਾ ਕਿ’ ਗੋਆ ਦੇ ਮਸ਼ਹੂਰ ਕਲਾਕਾਰ ਪਦਮ ਭੂਸ਼ਣ ਸ਼੍ਰੀ ਲਛਮਣ ਪਾਈ ਦਾ ਦੇਹਾਂਤ ਦੇਖ ਕੇ ਬਹੁਤ ਦੁੱਖ ਹੋਇਆ। ਗੋਆ ਨੇ ਅੱਜ ਇੱਕ ਰਤਨ ਗੁਆ ਦਿੱਤਾ। ਅਸੀਂ ਕਲਾ ਦੇ ਖੇਤਰ ਵਿਚ ਉਸ ਦੇ ਵਿਸ਼ਾਲ ਯੋਗਦਾਨ ਨੂੰ ਹਮੇਸ਼ਾਂ ਯਾਦ ਰੱਖਾਂਗੇ। ਉਸ ਦੇ ਪਰਿਵਾਰ ਨਾਲ ਮੇਰੀ ਦਿਲੀ ਹਮਦਰਦੀ ਹੈ।
ਇਸਤੋਂ ਇਲਾਵਾ ਗੋਆ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਦਿਗੰਬਰ ਕਾਮਤ ਨੇ ਵੀ ਪਾਈ ਦੀ ਮੌਤ ‘ਤੇ ਦੁੱਖ ਜ਼ਾਹਰ ਕੀਤਾ ਤੇ ਕਿਹਾ ਕਿ ਪਾਈ ਆਪਣੇ ਆਖਰੀ ਸਾਹਾਂ ਤੱਕ ਪੇਂਟਿੰਗ ‘ਤੇ ਕੰਮ ਕਰ ਰਹੇ ਸੀ।