ਵਰਲਡ ਡੈਸਕ :– ਬਰਤਾਨੀਆ ਦੀ ਇਕ ਅਦਾਲਤ ਨੇ ਭਾਰਤੀ ਮੂਲ ਦੇ 3 ਭਰਾਵਾਂ ਸਣੇ 4 ਲੋਕਾਂ ਨੂੰ ਹੱਤਿਆ ਦਾ ਦੋਸ਼ੀ ਕਰਾਰ ਦਿੱਤਾ ਹੈ। ਕਮਲ ਸੋਹਾਲ , ਸੁਖਮਿੰਦਰ ਸੋਹਾਲ ਤੇ ਮਾਈਕਲ ਸੋਹਾਲ ਨੂੰ ਸਤੰਬਰ 2019 ‘ਚ ਪੱਛਮੀ ਲੰਡਨ ਦੇ ਐਕਸ਼ਨ ਏਰੀਆ ‘ਚ 22 ਸਾਲਾਂ ਦੇ ਵਿਅਕਤੀ ਓਸਵਾਲਡੋ ਡੀ ਕਾਰਵਾਲਹੋ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਸੀ।
ਦੱਸ ਦਈਏ ਬੀਤੇ ਸ਼ੁੱਕਰਵਾਰ ਨੂੰ ਐਂਟੋਨੀ ਜਾਰਜ ਨੂੰ ਇਸ ਮਾਮਲੇ ‘ਚ ਹੱਤਿਆ ਦਾ ਦੋਸ਼ੀ ਪਾਇਆ ਗਿਆ ਜਦਕਿ ਪੰਜਵੇਂ ਦੋਸ਼ੀ ਕਰੀਮ ਅਜਬ ਨੂੰ ਬਰੀ ਕਰ ਦਿੱਤਾ ਗਿਆ।