ਚੰਡੀਗੜ੍ਹ:- ਬੀਤੇ ਕੱਲ ਤੋਂ ਪੰਜਾਬ ਰੋਡਵੇਜ਼, ਪਨਬਸ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਦੀ ਹੜਤਾਲ ਜਾਰੀ ਹੈ ਤੇ ਅੱਜ 12 ਮਾਰਚ ਨੂੰ ਠੇਕੇ ’ਤੇ ਰੱਖੇ ਮੁਲਾਜ਼ਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਟਿਆਲਾ ਵਿਚਲੀ ਰਿਹਾਇਸ਼ ਦਾ ਘਿਰਾਓ ਕਰਨਗੇ।
ਪੰਜਾਬ ਰੋਡਵੇਜ਼ ਪਨਬੱਸ ਯੂਨੀਅਨ ਦੇ ਵਰਕਰਾਂ ਦੀਆਂ ਪਿਛਲੇ ਕਾਫੀ ਸਾਲਾਂ ਤੋਂ ਮੰਗਾਂ ਪੂਰੀਆਂ ਨਹੀਂ ਹੋ ਰਹੀਆਂ। ਕੱਚੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ 2017 ਤੋਂ ਲੈ ਕੇ ਹੁਣ ਤਕ ਉਹ ਕੱਚੇ ਤੌਰ ‘ਤੇ ਹੀ ਨੌਕਰੀਆਂ ਕਰ ਰਹੇ ਹਨ।
ਦੱਸ ਦਈਏ ਜਿਹੜੇ ਪੱਕੇ ਡਰਾਈਵਰ ਸਨ ਉਹ ਹੀ ਕੰਮ ’ਤੇ ਰਹੇ ਸਿਰਫ ਕੱਚੇ ਮੁਲਾਜ਼ਮ ਹੀ ਹੜਤਾਲ ’ਤੇ ਹਨ। ਇਹ ਹੜਤਾਲ ਤਿੰਨ ਦਿਨ ਤੱਕ ਚੱਲੇਗੀ ਤੇ ਕੱਲ੍ਹ ਪਟਿਆਲਾ ’ਚ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਭਾਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।