ਨਿਊਜ਼ ਡੈਸਕ:- ਐਲੋਵੇਰਾ ਬਹੁਤ ਸਾਰੇ ਫਾਇਦੇ ਲਈ ਜਾਣਿਆ ਜਾਂਦਾ ਹੈ। ਇਸ ‘ਚ ਨਿੰਬੂ ਤੇ ਸ਼ਹਿਦ ਮਿਲਾਓਗੇ ਤਾਂ ਇਹ ਭਾਰ ਘਟਾਉਣ ਵਾਲਾ ਵਧੇਰੇ ਪ੍ਰਭਾਵਸ਼ਾਲੀ ਡਰਿੰਕ ਬਣ ਜਾਂਦਾ ਹੈ। ਐਲੋਵੇਰਾ ਸੁੰਦਰਤਾ ਵਧਾਉਣ ਲਈ ਵੀ ਬਹੁਤ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ।
ਐਲੋਵੇਰਾ ਦੀ ਸੀਮਤ ਵਰਤੋਂ ਬਹੁਤ ਫਾਇਦੇਮੰਦ ਹੈ। ਪਰ ਲੋੜ ਤੋਂ ਵੱਧ ਇਸ ਦੀ ਵਰਤੋਂ ਕਰਨਾ ਖ਼ਤਰਨਾਕ ਹੋ ਸਕਦਾ ਹੈ। ਜੇ ਤੁਸੀਂ ਐਲੋਵੇਰਾ ਦਾ ਜ਼ਿਆਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਪੇਟ ਦੀ ਸਮੱਸਿਆ ਹੋ ਸਕਦੀ ਹੈ। ਇਸ ਦੀ ਵਰਤੋਂ ਸੀਮਤ ਮਾਤਰਾ ‘ਚ ਕੀਤੀ ਜਾਣੀ ਚਾਹੀਦੀ ਹੈ।
ਐਲੋਵੇਰਾ ਚਮੜੀ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਚਮੜੀ ‘ਤੇ ਐਲੋਵੇਰਾ ਦੀ ਜ਼ਿਆਦਾ ਵਰਤੋਂ ਚਮੜੀ ਦੀਆਂ ਸਮੱਸਿਆਵਾਂ ਵੀ ਪੈਦਾ ਕਰ ਸਕਦੀ ਹੈ। ਐਲੋਵੇਰਾ ਨੂੰ ਜ਼ਿਆਦਾ ਚਿਹਰੇ ‘ਤੇ ਲਗਾਉਣ ਨਾਲ ਚਿਹਰੇ ‘ਤੇ ਖੁਸ਼ਕੀ ਅਤੇ ਬਾਰੀਕ ਦਾਨੇ ਹੋ ਸਕਦੇ ਹਨ।
ਇਸਤੋਂ ਇਲਾਵਾ ਐਲੋਵੇਰਾ ਦਾ ਜੂਸ ਸ਼ੂਗਰ ਦੇ ਮਰੀਜ਼ਾਂ ਲਈ ਸਹੀ ਨਹੀਂ ਹੁੰਦਾ। ਡਾਕਟਰ ਦੀ ਸਲਾਹ ਤੋਂ ਬਗੈਰ ਇਸ ਦਾ ਸੇਵਨ ਨਾ ਕਰੋ। ਐਲੋਵੇਰਾ ਦੀ ਜ਼ਿਆਦਾ ਵਰਤੋਂ ਕਰਕੇ ਤੁਹਾਨੂੰ ਜਿਗਰ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।