ਦੇਸ਼ ਅੰਦਰ ਲਗਾਤਾਰ ਵਧਦੀ ਜਾ ਰਹੀ ਹੈ ਕੋਰੋਨਾ ਕੇਸਾਂ ਦੀ ਗਿਣਤੀ

TeamGlobalPunjab
1 Min Read

ਨਿਊਜ ਡੈਸਕ: ਦੇਸ਼ ਵਿਚ ਕੋਰੋਨਾ ਦੇ ਕੇਸ ਲਗਾਤਾਰ ਵਧਦੇ ਰਹੇ ਹਨ। ਜੇਕਰ ਗੱਲ ਮਹਾਰਾਸ਼ਟਰ ਦੀ ਕਰੀਏ ਤਾਂ ਇਥੇ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਇੱਥੇ ਪਿਛਲੇ 24 ਘੰਟੇ ਦਰਮਿਆਨ 9855 ਕੋਰੋਨਾ ਦੇ ਨਵੇਂ ਕੇਸ ਦਰਜ ਕੀਤੇ ਗਏ ਹਨ। ਇਹ ਅੰਕੜਾ ਪਿਛਲੇ 136 ਦਿਨਾਂ ਵਿੱਚ ਸਭ ਤੋਂ ਵੱਧ ਦਸਿਆ ਜਾ ਰਿਹਾ ਹੈ। ਇੱਥੇ ਪਹਿਲਾਂ 18 ਅਕਤੂਬਰ ਨੂੰ 9060 ਮਾਮਲੇ ਸਾਹਮਣੇ ਆਏ ਸਨ। .ਅਧਿਕਾਰੀਆਂ ਨੇ ਦੱਸਿਆ ਕਿ ਮਹਾਰਾਸ਼ਟਰ ਵਿੱਚ ਬੁੱਧਵਾਰ ਨੂੰ 64 64,627 ਸੈਂਪਲਾਂ ਦੀ ਜਾਂਚ ਕੀਤੀ ਗਈ। ਇੱਥੇ ਹੁਣ ਤੱਕ ਇਕ ਕਰੋਡ਼ 65 ਲੱਖ 9 ਹਜ਼ਾਰ 506 ਸੈੰਪਲ ਲਏ ਜਾ ਚੁਕੇ ਹਨ।

ਸੂਬੇ ਅੰਦਰ ਪੌਜਿਟਿਵ ਰੇਟਾਂ ਦੀ ਦਰ 13.20% ਹੈ, ਯਾਨੀ ਜਾਂਚ ਵਿਚ ਹਰ 100 ਵਿਅਕਤੀ ਪਿੱਛੇ 13 ਜਾਂ 14 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜਿਟਿਵ ਪਾਈ ਜਾ ਰਹੀ ਹੈ। 15 ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਅਜਿਹੇ ਹਨ, ਜਿਥੇ ਪੌਜ਼ੀਟੀਵਿਟੀ ਦਰ 5% ਤੋਂ ਵੱਧ ਹੈ। ਸਭ ਤੋਂ ਵੱਧ ਦਰ ਮਹਾਰਾਸ਼ਟਰ ਅੰਦਰ 13.2% ਹੈ।. ਇਸ ਤੋਂ ਇਲਾਵਾ ਗੋਆ ਵਿਚ 11.1%, ਨਾਗ‍ਾਲੈਂਡ ਵਿਚ 9.3% ਅਤੇ ਕੇਰਲ ਵਿਚ 9.2% ਰਿਕਾਰਡ ਕੀਤੀ ਗਈ ਹੈ।

Share this Article
Leave a comment