ਨਿਊਜ ਡੈਸਕ : ਕਾਂਗਰਸ ਨੇ ਅਸਾਮ ਵਿਚ ਆਉਣ ਵਾਲੀ ਵਿਧਾਨ ਸਭਾ ਦੇ ਮੱਦੇਨਜ਼ਰ ਇਕ ਸਕ੍ਰੀਨਿੰਗ ਕਮੇਟੀ ਬਣਾਈ ਹੈ। ਇਸ ਕਮੇਟੀ ਵਿਚ ਮਹਾਰਾਸ਼ਟਰ ਤੋਂ ਕਾਂਗਰਸ ਦੇ ਨੇਤਾ ਪ੍ਰਿਥਵੀ ਰਾਜ ਚਵਾਨ ਨੂੰ ਪ੍ਰਧਾਨ ਦਾ ਅਹੁਦਾ ਮਿਲਿਆ ਹੈ, ਜਦਕਿ ਕਮਲੇਸ਼ਵਰ ਪਟੇਲ ਅਤੇ ਦੀਪਿਕਾ ਪਾਂਡੇ ਸਿੰਘ ਨੂੰ ਇਸ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ।
ਚੋਣ ਕਮਿਸ਼ਨ ਦੀ ਘੋਸ਼ਣਾ ਅਨੁਸਾਰ ਅਸਾਮ ਦੀਆਂ 126 ਸੀਟਾਂ ਲਈ ਮਤਦਾਨ ਤਿੰਨ ਪੜਾਵਾਂ ਵਿੱਚ ਹੋਵੇਗਾ। ਵੋਟਿੰਗ ਲਈ 27 ਮਾਰਚ, 1 ਅਪ੍ਰੈਲ ਅਤੇ 6 ਅਪ੍ਰੈਲ ਦੀਆਂ ਤਰੀਕਾਂ ਦਾ ਐਲਾਨ ਕੀਤਾ ਗਿਆ ਹੈ। ਚੋਣਾਂ ਦੇ ਨਤੀਜੇ 2 ਮਈ ਨੂੰ ਐਲਾਨੇ ਜਾਣਗੇ।