Breaking News

ਉੱਤਰ ਪ੍ਰਦੇਸ਼ ਦੇ 10 ਸਾਲਾ ਬੱਚੇ ਨੇ ਪਾਸ ਕੀਤੀ 10ਵੀਂ ਦੀ ਪ੍ਰੀਖਿਆ

ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਦੇ ਲਖਨਊ ਦੇ ਇੱਕ ਬੱਚੇ ਨੇ ਸਿਰਫ਼ 10 ਸਾਲ ਦੀ ਉਮਰ ਵਿਚ ਹੀ ਯੂ. ਪੀ. ਬੋਰਡ ਦੀ 10ਵੀਂ ਦੀ ਪ੍ਰੀਖਿਆ 79 ਫ਼ੀਸਦੀ ਅੰਕ ਲੈ ਕੇ ਪਾਸ ਕੀਤੀ ਹੈ। ਰਾਸ਼ਟਰਮ ਆਦਿੱਤਿਆ ਕ੍ਰਿਸ਼ਨਾ ਨਾਮ ਦੇ ਬੱਚੇ ਦੀ ਸਫ਼ਲਤਾ ਤੋਂ ਉਸ ਦੇ ਪਰਿਵਾਰਕ ਮੈਂਬਰ ਵੀ ਬਹੁਤ ਖੁਸ਼ ਹਨ। ਉਸ ਨੇ ਅੰਗਰੇਜ਼ੀ ’ਚ 83, ਹਿੰਦੀ ’ਚ 82, ਸਾਇੰਸ ’ਚ 76, ਗਣਿਤ ’ਚ 64, ਆਰਟਸ ’ਚ 86 ਅਤੇ ਸਮਾਜਿਕ ਵਿਗਿਆਨ ’ਚ 84 ਅੰਕ ਹਾਸਲ ਕੀਤੇ ਹਨ।

ਦੱਸਣਯੋਗ ਹੈ ਕਿ ਇਹ ਦੂਜੀ ਵਾਰ ਹੈ, ਜਦੋਂ ਯੂ. ਪੀ. ਸੈਕੰਡਰੀ ਸਿੱਖਿਆ ਬੋਰਡ ਨੇ ਛੋਟੇ ਬੱਚੇ ਨੂੰ 10ਵੀਂ ਦੇ ਬੋਰਡ ਦੀ ਪ੍ਰੀਖਿਆ ’ਚ ਬੈਠਣ ਦੀ ਆਗਿਆ ਦਿੱਤੀ ਹੈ। ਇਸ ਤੋਂ ਪਹਿਲਾਂ ਸੁਸ਼ਮਾ ਵਰਮਾ ਨੇ 5 ਸਾਲ ਦੀ ਉਮਰ ’ਚ 9ਵੀਂ ਜਮਾਤ ’ਚ ਦਾਖ਼ਲਾ ਲਿਆ ਸੀ ਅਤੇ ਯੂ. ਪੀ. ਬੋਰਡ ਦੀ ਪ੍ਰੀਖਿਆ ਪਾਸ ਕੀਤੀ ਸੀ। ਯੂ. ਪੀ. ਬੋਰਡ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਉਹ ਦੇਸ਼ ਦੀ ਸਭ ਤੋਂ ਛੋਟੀ ਉਮਰ ਦੀ ਮੈਟ੍ਰਿਕ ਪਾਸ ਬਣੀ। ਬੋਰਡ ਦੇ ਨਿਯਮ ਮੁਤਾਬਕ ਜਮਾਤ 10ਵੀਂ ਦੀ ਬੋਰਡ ਪ੍ਰੀਖਿਆ ’ਚ ਬੈਠਣ ਲਈ ਵਿਦਿਆਰਥੀ ਦੀ ਉਮਰ ਘੱਟੋ-ਘੱਟ 14 ਸਾਲ ਹੋਣੀ ਚਾਹੀਦੀ ਹੈ।

ਸਕੂਲ ਦੇ ਜ਼ਿਲ੍ਹਾ ਇੰਸਪੈਕਟਰ ਮੁਕੇਸ਼ ਕੁਮਾਰ ਨੇ ਕਿਹਾ ਕਿ ਰਾਸ਼ਟਰਮ ਆਦਿੱਤਿਆ ਕ੍ਰਿਸ਼ਨਾ ਹੋਣਹਾਰ ਵਿਦਿਆਰਥੀ ਹੈ। ਉਹ ਆਪਣੀ ਉਮਰ ਦੇ ਬਹੁਤ ਸਾਰੇ ਬੱਚਿਆਂ ਅਤੇ ਇੱਥੋਂ ਤੱਕ ਕਿ ਆਪਣੇ ਤੋਂ ਉਮਰ ‘ਚ ਵੱਡਿਆਂ ਲਈ ਇਕ ਪ੍ਰੇਰਣਾ ਸਰੋਤ ਹੈ। ਆਦਿੱਤਿਆ ਦੇ ਹੁਨਰ ਨੂੰ ਵੇਖਦੇ ਹੋਏ ਯੂ. ਪੀ. ਸੈਕੰਡਰੀ ਸਿੱਖਿਆ ਬੋਰਡ ਨੇ 2019 ਵਿਚ ਉਨ੍ਹਾਂ ਨੂੰ ਵਿਸ਼ੇਸ਼ ਆਗਿਆ ਦਿੱਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਲਖਨਊ ਦੇ ਐੱਮ. ਡੀ. ਸ਼ੁਕਲਾ ਇੰਟਰ ਕਾਲਜ ’ਚ ਜਮਾਤ 9ਵੀਂ ’ਚ ਦਾਖ਼ਲਾ ਮਿਲਿਆ।

Check Also

ਸਮਰਾਟ ਚੌਧਰੀ ਬਣੇ ਬਿਹਾਰ ਭਾਜਪਾ ਦੇ ਨਵੇਂ ਸੂਬਾ ਪ੍ਰਧਾਨ

ਪਟਨਾ: ਸਮਰਾਟ ਚੌਧਰੀ ਨੂੰ ਬਿਹਾਰ ਭਾਜਪਾ ਦਾ ਨਵਾਂ ਸੂਬਾ ਪ੍ਰਧਾਨ ਬਣਾਇਆ ਗਿਆ ਹੈ। ਰਾਸ਼ਟਰੀ ਪ੍ਰਧਾਨ …

Leave a Reply

Your email address will not be published. Required fields are marked *