ਵਰਲਡ ਡੈਸਕ:- ਪ੍ਰੀਖਿਆ ‘ਚ ਘੱਟ ਅੰਕ ਮਿਲਣ ਕਰਕੇ ਮਾਪਿਆਂ ਦੇ ਝਿੜਕਣ ‘ਤੇ ਗੁੱਸੇ ‘ਚ ਆਈ 15 ਸਾਲਾ ਭਾਰਤਵੰਸ਼ੀ ਲੜਕੀ ਹਰੀਣੀ ਕਰਣੀ ਨੇ ਆਪਣੇ ਆਪ ਨੂੰ ਅਗਵਾ ਹੋਣ ਦਾ ਡਰਾਮਾ ਰਚਿਆ ਤੇ ਬੀਤੇ ਵੀਰਵਾਰ ਸਵੇਰ ਤੋਂ ਲਾਪਤਾ ਹੋਣ ਤੋਂ ਬਾਅਦ ਉਹ ਆਪਣੇ ਹੀ ਘਰ ਦੀ ਛੱਤ ‘ਤੇ ਲੁਕੀ ਮਿਲੀ ਸੀ।
ਦੱਸਣਯੋਗ ਹੈ ਕਿ ਪਰਿਵਾਰ ਵਾਲਿਆਂ ਨੇ ਲੜਕੀ ਦੇ ਗੁੰਮ ਹੋਣ ਦੀ ਖ਼ਬਰ ਪੁਲਿਸ ਨੂੰ ਦਿੱਤੀ ਹੈ ਤੇ ਸੋਸ਼ਲ ਮੀਡੀਆ ‘ਤੇ ਇਸ ਘਟਨਾ ਨੂੰ ਸਾਂਝਾ ਕਰ ਕੇ ਲੋਕਾਂ ਤੋਂ ਮਦਦ ਦੀ ਮੰਗ ਕੀਤੀ ਸੀ।
ਦੁਬਈ ਪੁਲਿਸ ਨੇ ਕੁਝ ਹੀ ਘੰਟਿਆਂ ‘ਚ ਮਾਮਲਾ ਸੁਲਝਾ ਲਿਆ ਤੇ ਲੜਕੀ ਨੂੰ ਸੁਰੱਖਿਅਤ ਉਸਦੇ ਪਰਿਵਾਰ ਕੋਲ ਲਿਆਂਦਾ ਗਿਆ। ਲੜਕੀ ਅਲ ਬਸ਼ਾਰਾ ‘ਚ ਬ੍ਰਿਟਿਸ਼ ਸਿਲੇਬਸ ਦੀ ਪੜਾਈ ਕਰਦੀ ਹੈ।