ਵਰਲਡ ਡੈਸਕ : ਦੱਖਣ ਪ੍ਰਸ਼ਾਂਤ ਮਹਾਂਸਾਗਰ ’ਚ ਸ਼ਕਤੀਸ਼ਾਲੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ 7.7 ਦਰਜ ਕੀਤੀ ਗਈ। ਭੂਚਾਲ ਦਾ ਕੇਂਦਰ ਲਾਇਲਟੀ ਟਾਪੂ ਤੋਂ ਛੇ ਮੀਲ ਦੱਖਣ-ਪੁਰਬ ਦੀ ਡੂੰਘਾਈ ’ਤੇ ਸੀ। ਸ਼ਕਤੀਸ਼ਾਲੀ ਭੂਚਾਲ ਆਉਣ ਤੋਂ ਬਾਅਦ ਨਿਊਜ਼ੀਲੈਂਡਸ, ਵਨੁਆਤੂ, ਫਿਜੀ ਤੇ ਹੋਰ ਪ੍ਰਸ਼ਾਂਤ ਟਾਪੂਆਂ ਲਈ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।
ਆਸਟ੍ਰੇਲਿਆਈ ਮੌਸਮ ਏਜੰਸੀ ਨੇ ਸੁਨਾਮੀ ਦਾ ਅਲਰਟ ਜਾਰੀ ਕਰਦੇ ਹੋਏ ਕਿਹਾ ਕਿ ਇਹ ਲਾਰਡ ਹਾਵੇ ਟਾਪੂ ਲਈ ਖ਼ਤਰਾ ਹੈ, ਜੋ ਆਸਟ੍ਰੇਲਿਆਈ ਦੀ ਮੁੱਖ ਭੂਮੀ ਤੋਂ ਲਗਪਗ 550 ਕਿਲੋਮੀਟਰ ਪੁਰਬ ’ਚ ਹੈ।
ਇਸ ਦੇ ਨਾਲ ਹੀ ਅਮਰੀਕੀ ਸੁਨਾਮੀ ਚੇਤਾਵਨੀ ਕੇਂਦਰ ਨੇ ਵਾਨੁਆਤੂ ਤੇ ਫਿਜੀ ਲਈ 0.3 ਤੋਂ ਇਕ ਮੀਟਰ (1 ਤੋਂ 3.3 ਫੁੱਟ) ਤਕ ਦੀ ਸੁਨਾਮੀ ਸਬੰਧੀ ਚੇਤਾਵਨੀ ਜਾਰੀ ਕੀਤੀ ਹੈ।