ਭਾਰਤੀ-ਅਮਰੀਕੀ ਡਾਕਟਰ ਨੇ ਦੂਜੀ ਡਾਕਟਰ ਨੂੰ ਗੋਲੀ ਮਾਰਨ ਤੋਂ ਬਾਅਦ ਕੀਤੀ ਖ਼ੁਦਕੁਸ਼ੀ

TeamGlobalPunjab
1 Min Read

ਵਾਸ਼ਿੰਗਟਨ: ਭਾਰਤੀ ਮੂਲ ਦੇ ਅਮਰੀਕੀ ਡਾਕਟਰ ਨੇ ਇਕ ਔਰਤ ਡਾਕਟਰ ਨੂੰ ਗੋਲੀ ਮਾਰਨ ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਲਈ। ਡਾਕਟਰ ਦੀ ਪਛਾਣ 43 ਸਾਲ ਭਰਤ ਨਾਰੂਮਾਂਚੀ ਵਜੋਂ ਹੋਈ ਹੈ।

ਮਿਲੀ ਜਾਣਕਾਰੀ ਮੁਤਾਬਕ ਡਾਕਟਰ ਭਰਤ ਨੂੰ ਹਾਲ ਹੀ ‘ਚ ਕੈਂਸਰ ਦੀ ਬਿਮਾਰੀ ਹੋਣ ਦਾ ਪਤਾ ਚੱਲਿਆ ਸੀ। ਡਾਕਟਰ ਨਾਰੂਮਾਂਚੀ ਕੈਲੀਫੋਰਨੀਆ ‘ਚ ਪ੍ਰੈਕਟਿਸ ਕਰਦਾ ਸੀ। ਉਸ ਦੇ ਪਰਿਵਾਰ ਮੈਂਬਰਾਂ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਤੇ ਕਿਹਾ ਕਿ ਉਹ ਜਾਂਚ ‘ਚ ਸਹਿਯੋਗ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਨਾਰੂਮਾਂਚੀ ਨੇ ਅਜਿਹਾ ਕਿਉਂ ਕੀਤਾ, ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ।

ਪੁਲਿਸ ਨੂੰ ਮੰਗਲਵਾਰ ਨੂੰ ਜਾਣਕਾਰੀ ਮਿਲੀ ਸੀ ਕਿ ਇਕ ਵਿਅਕਤੀ ਨੇ ਚਿਲਡਰਨ ਮੈਡੀਕਲ ਗਰੁੱਪ ਦੇ ਦਫਤਰ ‘ਚ ਲੋਕਾਂ ਨੂੰ ਬੰਦੀ ਬਣਾ ਲਿਆ, ਪਰ ਬਾਅਦ ‘ਚ ਬਾਲ ਰੋਗ ਮਾਹਰ ਡਾਕਟਰ ਕੈਥਰੀਨ ਡਾਡਸਨ ਨੂੰ ਛੱਡ ਕੇ ਬਾਕੀ ਸਭ ਬਾਹਰ ਆ ਗਏ। ਪੁਲਿਸ ਇਹ ਜਾਂਚ ਕਰ ਰਹੀ ਹੈ ਕਿ ਭਰਤ ਦਾ ਕੈਥਰੀਨ ਨਾਲ ਕੀ ਸਬੰਧ ਸੀ।

Share This Article
Leave a Comment