ਦਿੱਲੀ ਦੇ ਸਕੂਲਾਂ ਦੀ ਮੁਰੀਦ ਹੋਈ ਮੇਲਾਨਿਆਂ ਟਰੰਪ, ਅਮਰੀਕਾ ਪਹੁੰਚ ਟਵੀਟਾਂ ਰਾਹੀਂ ਕੀਤਾ ਧੰਨਵਾਦ

TeamGlobalPunjab
1 Min Read

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਪਰਿਵਾਰ ਸਮੇਤ ਭਾਰਤ ਦੌਰੇ ਤੋਂ ਬਾਅਦ ਮੁੜ ਵਾਪਸ ਆਪਣੇ ਵਤਨ ਪਰਤ ਗਏ ਹਨ।  ਇਸ ਦੌਰਾਨ ਉਨ੍ਹਾਂ ਨੇ ਭਾਰਤ ‘ਚ ਜਿੱਥੇ ਹੋਰ ਖੂਬਸੂਰਤ ਥਾਵਾਂ ਦੇਖੀਆਂ ਉੱਥੇ ਹੀ ਫਸਟ ਲੇਡੀ ਮੇਲਾਨਿਆਂ ਟਰੰਪ ਨੇ ਦਿੱਲੀ ਦੇ ਸਕੂਲਾਂ ਦਾ ਵੀ ਦੌਰਾ ਕੀਤਾ। ਇੱਥੇ ਮੇਲਾਨਿਆਂ ਨੇ ਨਾ ਸਿਰਫ ਦੌਰਾ ਕੀਤਾ ਬਲਕਿ ਉਨ੍ਹਾਂ ਦੀ ਮੁਰੀਦ ਹੋ ਗਈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਮੇਲਾਨਿਆਂ ਟਰੰਪ ਨੇ ਅਮਰੀਕਾ ਪਹੁੰਚਦਿਆਂ ਹੀ ਦਿੱਲੀ ਦੇ ਸਕੂਲਾਂ ਦੀ ਤਾਰੀਫ ਕਰਦਿਆਂ ਧੰਨਵਾਦ ਕੀਤਾ ਹੈ।

- Advertisement -

ਮੇਲਾਨਿਆਂ ਨੇ ਟਵੀਟ ਕਰਦਿਆਂ ਲਿਖਿਆ ਕਿ ਉਹ ਦਿੱਲੀ ਦੇ ਸਕੂਲਾਂ ਦੀ ਹੈਪੀਨੈਸ ਕਲਾਸ ਤੋਂ  ਬਹੁਤ ਉਤਸਾਹਿਤ ਹੋਈ ਹੈ। ਉਨ੍ਹਾਂ ਨੇ ਇਸ ਮੌਕੇ ਕੀਤੇ ਗਏ ਸਵਾਗਤ ਲਈ ਧੰਨਵਾਦ ਕੀਤਾ। ਮੇਲਾਨਿਆਂ ਨੇ ਹੈਪੀਨੈਸ ਕਲਾਸ ਦੇ ਖੂਬਸੂਰਤ ਪਲਾਂ ਦਾ ਵੀਡੀਓ ਵੀ ਆਪਣੇ ਟਵੀਟਰ ਹੈਂਡਲ ‘ਤੇ ਸ਼ੇਅਰ ਕੀਤਾ ਹੈ।

ਉਨ੍ਹਾਂ ਲਿਖਿਆ ਕਿ ਉਹ ਦਿੱਲੀ ਦੇ ਸਕੂਲ ਦੇ ਪਲਾਂ ਨੂੰ ਹਮੇਸ਼ਾ ਯਾਦ  ਰੱਖਣਗੇ। ਉਨ੍ਹਾਂ ਲਿਖਿਆ ਕਿ ਇਹ ਸਮਾਂ ਉਨ੍ਹਾਂ ਲਈ ਬਹੁਤ ਹੀ ਖੂਬਸੂਰਤ ਪਲ ਸਨ। ਮੇਲਾਨਿਆਂ ਨੇ ਕਿਹਾ ਕਿ ਤਿਲਕ ਨਾਲ ਜਿਸ ਤਰ੍ਹਾਂ ਉਨ੍ਹਾਂ ਦਾ ਸਵਾਗਤ ਕੀਤਾ ਉਸ ਲਈ ਬਹੁਤ ਬਹੁਤ ਧੰਨਵਾਦ।

- Advertisement -

Share this Article
Leave a comment