ਵਰਲਡ ਡੈਸਕ – ਅਮਰੀਕਾ ਦੀ ਸਹੁੰ ਚੁੱਕਣ ਤੋਂ ਪਹਿਲਾਂ ਵੱਡੀ ਖਬਰ ਆਈ। ਯੂਐਸ ਸੁਪਰੀਮ ਕੋਰਟ ‘ਚ ਬੰਬ ਧਮਕੀਆਂ ਮਿਲਣ ਤੋਂ ਬਾਅਦ ਪੂਰੀ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ ਹੈ। ਇਸਦੇ ਨਾਲ ਹੀ, ਆਸ ਪਾਸ ਦੇ ਖੇਤਰ ‘ਚ ਮੌਜੂਦ ਲੋਕਾਂ ਨੂੰ ਉਥੋਂ ਹਟਾ ਦਿੱਤਾ ਗਿਆ ਹੈ।
ਅਮਰੀਕਾ ‘ਚ ਨਵੇਂ ਰਾਸ਼ਟਰਪਤੀ ਜੋਅ ਬਾਇਡਨ ਦੇ ਸਹੁੰ ਚੁੱਕਣ ਤੋਂ ਠੀਕ ਪਹਿਲਾਂ ਸੁਪਰੀਮ ਕੋਰਟ ‘ਚ ਬੰਬ ਧਮਾਕੇ ਦੀ ਧਮਕੀ ਨਾਲ ਸਨਸਨੀ ਫੈਲ ਗਈ ਸੀ। ਤੇਜ਼ੀ ਨਾਲ, ਸੁਰੱਖਿਆ ਅਧਿਕਾਰੀਆਂ ਨੇ ਸੁਪਰੀਮ ਕੋਰਟ ਦੀ ਇਮਾਰਤ ‘ਚ ਤਲਾਸ਼ੀ ਮੁਹਿੰਮ ਚਲਾਈ, ਪਰ ਸਰਚ ਫੋਰਸਾਂ ਨੂੰ ਅਜੇ ਤੱਕ ਕੁਝ ਨਹੀਂ ਮਿਲਿਆ ਹੈ।
ਅਦਾਲਤ ਦੇ ਬੁਲਾਰੇ ਕੈਥਲੀਨ ਅਰਬਰਗ ਨੇ ਕਿਹਾ ਕਿ ਅਦਾਲਤ ਨੂੰ ਬੰਬ ਧਮਾਕੇ ਦੀ ਧਮਕੀ ਦਿੱਤੀ ਗਈ ਸੀ, ਪਰ ਇਮਾਰਤ ਤੇ ਮੈਦਾਨ ਦੀ ਜਾਂਚ ਕੀਤੀ ਗਈ ਹੈ। ਇਮਾਰਤ ਨੂੰ ਖਾਲੀ ਨਹੀਂ ਕੀਤਾ ਜਾ ਰਿਹਾ ਹੈ। ਅਦਾਲਤ ਅਮਰੀਕੀ ਸੰਸਦ ਦੇ ਕੋਲ ਹੀ ਹੈ, ਜਿੱਥੇ ਰਾਸ਼ਟਰਪਤੀ ਬਾਇਡਨ ਤੇ ਉਪ-ਰਾਸ਼ਟਰਪਤੀ ਕਮਲਾ ਹੈਰਿਸ ਸਹੁੰ ਚੁੱਕਣ ਸੀ।
ਦੱਸ ਦਈਏ ਕਿ 6 ਜਨਵਰੀ ਦੀ ਹਿੰਸਾ ਤੋਂ ਬਾਅਦ ਅਮਰੀਕਾ ਦੀ ਰਾਜਧਾਨੀ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ। ਯੂਐਸ ਕੈਪੀਟਲ ‘ਚ 25 ਹਜ਼ਾਰ ਤੋਂ ਵੱਧ ਸੈਨਿਕ ਤਾਇਨਾਤ ਕੀਤੇ ਗਏ ਹਨ। ਕੈਪੀਟਲ ਹਿੱਲ ਦੇ ਆਸ ਪਾਸ ਦੀਆਂ ਸੜਕਾਂ ‘ਤੇ ਬੈਰੀਕੇਡ ਲਗਾਏ ਗਏ ਹਨ ਤੇ ਹਰ ਆਉਣ ਵਾਲੇ ਦੀ ਜਾਂਚ ਕੀਤੀ ਜਾ ਰਹੀ ਹੈ।