ਰਿਸ਼ਤਿਆਂ ‘ਚ ਵੱਧ ਰਹੀਆਂ ਦੂਰੀਆਂ

TeamGlobalPunjab
2 Min Read

ਨਿਊਜ਼ ਡੈਸਕ – ਸਭ ਦੇ ਜੀਵਨ ‘ਚ ਰਿਸ਼ਤਿਆਂ ਦਾ ਬੜਾ ਮੱਹਤਵ ਹੈ। ਅਸੀ ਬਚਪਨ ਤੋਂ ਲੈ ਕੇ ਆਪਣੇ ਜੀਵਨ ਦੇ ਆਖਰੀ ਪਲ ਤਕ ਰਿਸ਼ਤਿਆਂ ਨੂੰ ਨਿਭਾਉਣ ਦੀ ਹਰ ਸੰਭਵ ਕੋਸ਼ਿਸ਼ ਕਰਦੇ ਹਾਂ। ਸਮੇਂ ਦੇ ਨਾਲ ਨਾਲ ਰਿਸ਼ਤੇ ਵੀ ਆਪਣੀ ਪਛਾਣ ਕਿਤੇ ਨਾ ਕਿਤੇ ਬਦਲ ਰਹੇ ਹਨ। ਅਸੀਂ ਜੀਵਨ ‘ਚ ਕੰਮ ਦੀ ਭੱਜਦੌੜ ਦੇ ਜਰੀਏ ਆਪਣਿਆ ਨੂੰ ਕਿਤੇ ਕਿਤੇ ਨਾ ਭੁੱਲ ਰਹੇ ਹਾਂ।

ਸਾਡੇ ਮਾਂ-ਪਿਉ, ਭੈਣ ਭਰਾ, ਚਾਚੇ, ਤਾਏ ਇਹ ਰਿਸ਼ਤੇ ਸਾਨੂੰ ਆਪਣੇ ਖੂਨ ਦੇ ਰਿਸ਼ਤਿਆਂ ਚੋਂ ਮਿਲਦੇ ਹਨ, ਪਰ ਅੱਜਕਲ ਦੇ ਲੋਕ ਰਿਸ਼ਤਿਆਂ ਨਾਲੋਂ ਜਿਆਦਾ ਦੁਨਿਆਵੀ ਚੀਜਾਂ ਨੂੰ ਅਹਿਮੀਅਤ ਦਿੰਦੇ ਹਾਂ। ਸਾਡੇ ਅੱਧੇ ਰਿਸ਼ਤੇ ਇਹਨਾਂ ਚੀਜਾਂ ਦੀਆਂ ਭੇਂਟ ਚੜ ਰਹੇ ਹਨ, ਅਸੀਂ ਹੁਣ ਆਪਣੇ ਰਿਸ਼ਤਿਆਂ ਨੂੰ ਪੈਸੇ ਜਾਂ ਚਮਕ ਦਮਕ ਦੀ ਬਲੀ ਚੜਾ ਦਿੱਤਾ।

ਫੋਨ ਜਾਂ ਇਸ ਸਮੇਂ ਦੀ ਭੱਜਦੌੜ ਦੀ ਜਿੰਦਗੀ ਨੇ ਸਾਨੂੰ ਇੱਕਲਿਆਂ ਜੀਣਾ ਸਿਖਾ ਦਿੱਤਾ ਹੈ। ਅਸੀਂ ਆਪਣਿਆਂ ਪ੍ਰਤੀ ਮੋਹ ,ਪਿਆਰ ਤੇ ਇੱਜਤ ਨੂੰ ਕਿਤੇ ਗੁਆ ਦਿਤਾ ਹੈ। ਅਸੀਂ ਆਪਣੇ ਆਪ ਨੂੰ ਸਿਰਫ ਇਹਨਾਂ ਚੀਜਾਂ ਤੱਕ ਹੀ ਸੀਮਤ ਕਰ ਦਿੱਤਾ। ਅਸੀਂ ਰਿਸ਼ਤਿਆਂ ਦੇ ਨਾਲ ਨਾਲ ਆਪਣੇ ਆਪ ਨੂੰ ਵੀ ਫੋਨ ‘ਚ ਕੈਦ ਕਰ ਦਿੱਤਾ ਹੈ।

ਇੱਕਲਿਆਂ ਰਹਿਣ ਨਾਲ ਅਸੀ ਤਣਾਅ  ਦੇ ਸ਼ਿਕਾਰ ਹੁਦੇ ਹਾਂ। ਇਹ ਫੋਨ ਵੀ ਸਾਨੂੰ ਦਿਮਾਗੀ ਤੌਰ ਤੇ ਕਮਜੋਰ ਕਰਦੇ ਹਨ। ਰਿਸ਼ਤਿਆਂ ਤੋਂ ਦੂਰੀ ਸਾਨੂੰ ਬਿਮਾਰੀਆਂ ਦੇ ਨੇੜੇ ਲੈ ਕੇ ਜਾ ਰਹੀ ਹੈ। ਇੱਕਲਿਆਂ ਰਹਿਣ ਕਰਕੇ ਅਸੀਂ ਕਈ ਵਾਰ ਦਿਮਾਗੀ ਪਰੇਸ਼ਾਨੀ ‘ਚ ਗਲਤ ਕਦਮ ਚੱਕ ਲੈਨੇ ਹਾਂ। ਜੇਕਰ ਅਸੀਂ ਰਿਸ਼ਤਿਆਂ ਨਾਲ ਰਹਿਨੇ ਹਾਂ ਤਾਂ ਅਸੀਂ ਹੱਸਦੇ, ਬੋਲਦੇ ਹਾਂ, ਜਿਸ ਨਾਲ ਦਿਲ ਨੂੰ ਸਕੂਨ ਮਿਲਦਾ ਹੈ ਤੇ ਅਸੀਂ ਤੰਦਰੁਸਤ ਰਹਿੰਦੇ ਹਾਂ।

Share This Article
Leave a Comment