ਜ਼ਿੰਦਗੀ ‘ਚ ਬਦਲਾਅ ਲਿਆ ਸਕਦੀ ਐ ਸਕਾਰਾਤਮਕ ਸੋਚ

TeamGlobalPunjab
2 Min Read

ਨਿਊਜ਼ ਡੈਸਕ – ਆਕਰਸ਼ਣ ਦੇ ਸਿਧਾਂਤ(Law of Attraction)  ਵਾਰੇ ਤਾਂ ਸਭ ਨੇ ਸੁਣਿਆ ਹੀ ਹੋਣਾ, ਇਸ ਸਿਧਾਂਤ ਅਨੁਸਾਰ, ਜੋ ਵੀ ਅਸੀਂ ਸੋਚਦੇ ਹਾਂ, ਸਾਡੇ ਨਾਲ ਉਹੀ ਹੁੰਦਾ ਹੈ। ਇਸ ਸਿਧਾਂਤ ਦੇ ਅਨੁਸਾਰ ਤੁਹਾਡਾ ਵਿਸ਼ਵਾਸ ਤੇ ਸੋਚ ਹੀ ਅਸਲੀਅਤ ਦਾ ਰੂਪ ਲੈਂ ਲੈਂਦੇ ਹਨ। ਸਕਾਰਾਤਮਕ ਸੋਚ ਜ਼ਿੰਦਗੀ ‘ਚ ਬਦਲਾਅ ਲਿਆ ਸਕਦੀ ਹੈ।

ਆਕਰਸ਼ਣ ਦੇ ਨਿਯਮ ਅਨੁਸਾਰ  ਜੋ ਚੀਜ਼ ਸਾਨੂੰ ਆਕਸ਼ਿਤ ਕਰਦੀ ਹੈ ਤਾਂ ਅਸੀਂ ਉਸਨੂੰ ਪਾਉਣ ਵਾਰੇ ਸੋਚਦੇ ਹਾਂ ਤੇ ਪੂਰਾ ਧਿਆਨ ਲਗਾਕੇ ਉਸਨੂੰ  ਪ੍ਰਾਪਤ ਵੀ ਕਰ ਲੈਂਦੇ  ਹਾਂ। ਸਾਡੀ ਸੋਚ ਦਾ ਸਾਡੀ ਮਾਨਸਿਕਤਾ ਤੇ  ਡੂੰਘਾ ਪ੍ਰਭਾਵ ਪੈਂਦਾ ਹੈ। ‘ਮੈਂ ਕਦੇ ਬਿਹਤਰ ਨਹੀਂ ਹੋ ਸਕਾਂਗਾ’ ਜਾਂ ‘ਮੈਂ ਕਦੇ ਇਹ ਨਹੀਂ ਕਰ ਸਕਾਂਗਾ’ ਇਸ ਕਿਸਮ ਦੀ ਸੋਚ ਸਾਨੂੰ ਉਦਾਸ ਕਰਦੀ ਹੈ ਅਸੀਂ ਨਿਰਾਸ਼ਾ ‘ਚ ਚਲੇ ਜਾਂਦੇ ਹਾਂ। ਨਕਾਰਾਤਮਕ ਸੋਚ ਸਾਡੇ ਵਿਕਾਸ ਨੂੰ ਰੋਕਦੀ ਹੈ ਤੇ ਨਕਾਰਾਤਮਕ ਸੋਚ ਨਾਲ ਕਾਬਲੀਅਤ ਵੀ ਪ੍ਰਭਾਵਤ ਹੁੰਦੀ ਹੈ।

ਬਿਹਤਰ ਸੋਚ ਰੱਖਣ ਨਾਲ ਵਾਤਾਵਰਣ ‘ਚ ਸਕਾਰਾਤਮਕਤਾ ਊਰਜਾ ਆਉਂਦੀ ਹੈ ਤੇ ਅਸੀ ਸਕਾਰਾਤਮਕ ਸੋਚਦੇ ਹਾਂ। ਜਦੋਂ ਅਸੀ ਸੱਚੇ ਮਨ ਨਾਲ ਕੁਝ ਚਾਹੁੰਦੇ  ਹਾਂ ਤਾਂ ਇੰਞ ਲੱਗਦਾ ਉਸ ਚੀਜ਼ ਨੂੰ ਪ੍ਰਾਪਤ ਕਰਨ ‘ਚ  ਜਿਵੇਂ ਕੋਈ ਸ਼ਕਤੀ ਸਾਡੀ ਮਦਦ ਕਰਦੀ ਹੋਵੇ ਤੇ ਸਾਡੇ ਮਨ  ‘ਚ  ਇਕ ਖੁਸ਼ੀ ਦੀ ਲਹਿਰ ਉਠਦੀ ਹੈ, ਅਸੀ ਉਸ ਚੀਜ਼ ਨੂੰ ਪ੍ਰਾਪਤ ਕਰ ਲੈਂਦੇ ਹਾਂ। ਜਦੋਂ ਅਸੀ ਸਕਾਰਾਤਮਕ ਸੋਚ ਰੱਖਦੇ ਹਾਂ ਤਾਂ ਹਰ  ਮੁਸ਼ਕਲਾਂ ਹੱਲ ਹੋ ਜਾਂਦੀਆਂ ਹਨ। ਇਸ ਲਈ ਖੁਸ਼ੀਆਂ ਭਰੀ ਜਿੰਦਗੀ ਜਿਉਣ ਲਈ ਸੋਚ ਨੂੰ ਸਕਾਰਾਤਮਕ ਰੱਖਣਾ ਚਾਹੀਦਾ ਹੈ।

Share this Article
Leave a comment