ਮੁੰਬਈ: ਸ਼ਾਹਰੁਖ ਖਾਨ ਨਾਲ ਫਿਲਮ ਫੈਨ ਵਿੱਚ ਨਜ਼ਰ ਆਉਣ ਵਾਲੀ ਅਦਾਕਾਰਾ ਸ਼ਿਖਾ ਮਲਹੋਤਰਾ ਅਧਰੰਗ ਦੀ ਸ਼ਿਕਾਰ ਹੋ ਗਈ ਸੀ, ਜਿਸ ਕਰਕੇ ਸ਼ਿਖਾ ਦੇ ਸੱਜੇ ਪਾਸੇ ਦੇ ਸਰੀਰ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਅਤੇ ਉਹ ਆਪਣੀਆਂ ਬਾਹਾਂ ਅਤੇ ਲੱਤਾਂ ਨੂੰ ਹਲਾ ਨਹੀਂ ਸਕਦੀ ਸੀ। ਹਾਲ ਹੀ ਵਿੱਚ ਸ਼ਿਖਾ ਨੇ ਆਪਣੀ ਸਿਹਤ ਦੀ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਉਹ ਠੀਕ ਹੋ ਰਹੀ ਹੈ ਪਰ ਹੌਲੀ ਹੌਲੀ। ਸ਼ਿਖਾ ਨੇ ਇੰਸਟਾਗ੍ਰਾਮ ਤੋਂ ਆਪਣੀਆਂ ਤਾਜ਼ਾ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਕਿਹਾ ਕਿ ਅਜਿਹੀ ਸਥਿਤੀ ਵਿਚ ਮੈਨੂੰ ਨਹੀਂ ਪਤਾ ਕਿ ਮੈਂ ਕਦੋਂ ਤੱਕ ਤੁਰ ਸਕਾਂਗੀ।
ਇੱਕ ਇੰਟਰਵਿਊ ਦੌਰਾਨ ਸ਼ਿਖਾ ਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਦੇ ਸਭ ਤੋਂ ਭੈੜੇ ਦਿਨਾਂ ‘ਚੋਂ ਗੁਜ਼ਰ ਰਹੀ ਹਾਂ ਅਤੇ ਇਸ ਸਮੇਂ ਮੈਨੂੰ ਸਾਰਿਆਂ ਦਾ ਸਮਰਥਨ ਚਾਹੀਦਾ ਹੈ। ਸ਼ਿਖਾ ਦਾ ਕਹਿਣਾ ਹੈ ਕਿ ਉਹ ਆਪਣੇ ਸਰੀਰ ਕਰਕੇ ਬਹੁਤ ਬੇਵੱਸ ਹੈ,ਪਰ ਆਪਣੇ ਕੰਮ ਪ੍ਰਤੀ ਅੱਜ ਵੀ ਇਮਾਨਦਾਰ ਹੈ।
ਦੱਸ ਦਈਏ ਕਿ ਫਿਲਮ ਕੰਚਲੀ ਦੌਰਾਨ ਸ਼ਿਖਾ ਮਲਹੋਤਰਾ ਇੱਕ ਹਾਦਸੇ ਦਾ ਸ਼ਿਕਾਰ ਹੋਈ ਸੀ। 10 ਦਸੰਬਰ ਦੀ ਰਾਤ ਨੂੰ ਸ਼ਿਖਾ ਦੇ 10 ਵੱਡੇ ਸਟਰੋਕ ਹੋਏ ਸਨ। ਉਸੇ ਸਮੇਂ ਸ਼ਿਖਾ ਨੂੰ ਮੁੰਬਈ ਦੇ ਕੋਕੀਲਾਬੇਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਸ ਤੋਂ ਬਾਅਦ ਸ਼ਿਖਾ ਨੂੰ ਕੈਮ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਦੌਰੇ ਤੋਂ ਬਾਅਦ ਸ਼ਿਖਾ ਦੇ ਸਰੀਰ ਦੇ ਸੱਜੇ ਹਿੱਸੇ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ।
ਇਸ ਤੋਂ ਇਲਾਵਾ ਸ਼ਿਖਾ ਮਲਹੋਤਰਾ ਨੇ ਨਰਸਿੰਗ ਕੋਰਸ ਕੀਤਾ ਹੋਇਆ ਹੈ ਅਤੇ ਸ਼ਿਖਾ ਨੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਸਾਲ 2007 ਵਿੱਚ ਕੀਤੀ ਸੀ। ਸਭ ਤੋਂ ਪਹਿਲਾਂ ਸ਼ਿਖਾ ਨੇ ਫਿਲਮ ‘ਦਿ ਵਰਲਡ ਅਣਦੇਖੀ’ ਵਿਚ ਕੰਮ ਕੀਤਾ ਅਤੇ ਉਹ ਫਿਲਮ ‘ਰਨਿੰਗ ਸ਼ਾਦੀ ਡਾਟ ਕਾਮ’ ‘ਚ ਟਾਪਸੀ ਪਨੂੰ ਦੇ ਨਾਲ ਨਜ਼ਰ ਆਈ ਸੀ। ਫਿਲਮ ‘ਕੰਚਲੀ’ ਵਿੱਚ ਸ਼ਿਖਾ ਨੇ ਸੰਜੇ ਮਿਸ਼ਰਾ ਨਾਲ ਕੰਮ ਕੀਤਾ