ਨਵੀਂ ਦਿੱਲੀ: ਰਾਜਸਥਾਨ ਦੇ ਅਲਵਰ ਜ਼ਿਲ੍ਹੇ ‘ਚ ਬੀਤੇ ਵੀਰਵਾਰ ਦੀ ਰਾਤ ਨੂੰ ਇੱਕ ਦਰਮਿਆਨੀ ਤੀਬਰਤਾ ਵਾਲਾ ਭੂਚਾਲ ਆਇਆ, ਉਥੇ ਹੀ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਦੇ ਖੇਤਰਾਂ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ । ਦਿੱਲੀ ਅਤੇ ਇਸ ਦੇ ਨਾਲ ਲੱਗਦੇ ਐਨਸੀਆਰ ਦੇ ਜ਼ਿਲ੍ਹਿਆਂ ਵਿਚ ਰਾਤ ਲਗਭਗ 11.45 ਵਜੇ ਅਚਾਨਕ ਧਰਤੀ ਹਿੱਲਣ ਕਾਰਨ ਲੋਕ ਘਰਾਂ ਤੋਂ ਬਾਹਰ ਆ ਗਏ ਸਨ।
ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਦੱਸਿਆ ਕਿ ਰਾਤ ਆਏ ਭੂਚਾਲ ਦੀ ਤੀਬਰਤਾ 4.2 ਸੀ ਜੋ ਅਲਵਰ ਵਿੱਚ ਪੰਜ ਕਿਲੋਮੀਟਰ ਦੀ ਡੂੰਘਾਈ ਵਿੱਚ ਕੇਂਦਰਿਤ ਸੀ।
ਇਸ ਤੋਂ ਇਲਾਵਾ ਮਣੀਪੁਰ ਦੇ ਮੋਇਰੰਗ ਖੇਤਰ ਵਿੱਚ ਵੀ ਰਾਤ ਲਗਭਗ 10.03 ਵਜੇ ਭੂਚਾਲ ਦੇ ਝਟਕੇ ਨੂੰ ਮਹਿਸੂਸ ਕੀਤੇ ਗਏ। ਇਸ ਦੀ ਤੀਬਰਤਾ 3.2 ਸੀ ਅਤੇ ਇਸਦਾ ਕੇਂਦਰ ਮੌਇਰੰਗ ਤੋਂ 38 ਕਿਲੋਮੀਟਰ ਦੱਖਣ, ਧਰਤੀ ਤੋਂ 36 ਕਿਲੋਮੀਟਰ ਹੇਠਾਂ ਸੀ ।
ਉੱਥੇ ਹੀ ਰਾਜਸਥਾਨ ਦੇ ਸੀਕਰ ‘ਚ ਸਵੇਰੇ 11.26 ਵਜੇ ਆਏ ਭੂਚਾਲ ਦਾ ਕੇਂਦਰ ਰੀਂਗਸ ਦੇ ਨੇੜ੍ਹੇ ਜ਼ਮੀਨ ਤੋਂ 5 ਕਿਲੋਮੀਟਰ ਹੇਠਾਂ ਹੀ ਰਿਹਾ। ਮਿਲੀ ਜਾਣਕਾਰੀ ਅਨੁਸਾਰ ਰਿਕਟਰ ਪੈਮਾਨੇ ‘ਤੇ 4.2 ਮਾਪ ਦੇ ਭੂਚਾਲ ਦਾ ਕੇਂਦਰ ਹਰਿਆਣਾ ਵਿਚ ਗੁਰੂਗ੍ਰਾਮ ਤੋਂ 48 ਕਿਲੋਮੀਟਰ ਦੱਖਣ-ਪੱਛਮ ਵਿਚ ਸੀ।
ਖਾਸ ਗੱਲ ਇਹ ਹੈ ਕਿ ਭੂਚਾਲ ਦਾ ਕੇਂਦਰ ਸਥਾਨਕ ਪੱਧਰ ‘ਤੇ ਤਿੰਨਾਂ ਥਾਵਾਂ’ ਤੇ ਰਿਹਾ। ਕਿਤੇ ਵੀ ਭੁਚਾਲ ਕਾਰਨ ਕੋਈ ਜਾਨ-ਮਾਲ ਦਾ ਨੁਕਸਾਨ ਨਹੀਂ ਹੋਇਆ।