ਕਿਸਾਨ ਤੇ ਕੇਂਦਰ ਦੀ ਮੀਟਿੰਗ ਹੋਈ ਖ਼ਤਮ, ਕੀ ਹੋਈ ਗੱਲਬਾਤ ਪੜ੍ਹੋ ਵਿਸਥਾਰ ਨਾਲ

TeamGlobalPunjab
2 Min Read

ਨਵੀਂ ਦਿੱਲੀ: ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ ਦਿੱਲੀ ਦੇ ਵਿਗਿਆਨ ਭਵਨ ‘ਚ ਚੱਲ ਰਹੀ ਮੀਟਿੰਗ ਖ਼ਤਮ ਹੋ ਗਈ ਹੈ। ਬੈਠਕ ਖ਼ਤਮ ਹੋਣ ਤੋਂ ਬਾਅਦ ਬਾਹਰ ਆਏ ਕਿਸਾਨਾਂ ਨੇ ਐਲਾਨ ਕੀਤਾ ਕਿ ਜਦੋਂ ਤਕ ਖੇਤੀ ਕਾਨੂੰਨ ਖ਼ਤਮ ਨਹੀਂ ਹੁੰਦੇ ਉਦੋਂ ਤਕ ਧਰਨੇ ਪ੍ਰਦਰਸ਼ਨ ਚੱਲਦੇ ਰਹਿਣਗੇ। ਅਤੇ ਨਾਲ ਹੀ ਕਿਸਾਨਾਂ ਦੇ ਅੰਦੋਲਨ ਦਾ ਵਿਸਥਾਰ ਕੀਤਾ ਜਾਵੇਗਾ। ਧਰਨਿਆਂ ‘ਚ ਸੰਖਿਆ ਨੂੰ ਹੋਰ ਵਧਾਇਆ ਜਾਵੇਗਾ।

ਦਿੱਲੀ ਦੇ ਵਿਗਿਆਨ ਭਵਨ ‘ਚ ਦੁਪਹਿਰ ਬਾਅਦ 3 ਵਜੇ ਕਿਸਾਨਾਂ ਦੀ ਮੀਟਿੰਗ ਸ਼ੁਰੂ ਹੋਈ ਸੀ ਜੋ ਸ਼ਾਮ ਕਰੀਬ 6:30 ਵਜੇ ਖ਼ਤਮ ਹੋਈ। ਜਿਸ ਵਿੱਚ ਦੇਸ਼ ਦੀਆਂ 35 ਕਿਸਾਨ ਜਥੇਬੰਦੀਆਂ ਦੇ ਲੀਡਰ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ, ਰੇਲਵੇ ਮੰਤਰੀ ਪਿਊਸ਼ ਗੋਇਲ, ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਸਮੇਤ ਬੀਜੇਪੀ ਪੰਜਾਬ ਦੇ ਲੀਡਰ ਮੌਜੂਦ ਸਨ। ਕਿਸਾਨਾਂ ਨੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਪਰ ਕੇਂਦਰ ਸਰਕਾਰ ਦੇ ਮੰਤਰੀਆਂ ਨੇ ਕੋਈ ਵੀ ਪ੍ਰਤੀਕਿਰਿਆ ਨਹੀਂ ਦਿੱਤੀ। ਕਮੇਟੀ ਬਣਾਉਨ ਦਾ ਪ੍ਰਸਤਾਵ ਪੇਸ਼ ਕਰ ਦਿੱਤਾ। ਕਿਸਾਨਾਂ ਨੇ ਕਿਹਾ ਕਿ ਪ੍ਰਸਤਾਵ ਤਾਂ ਮੰਜ਼ੂਰ ਹੈ ਪਰ ਧਰਨਾ ਬੰਦ ਕਰਨ ਦਾ ਫੈਸਲਾ ਖੇਤੀ ਐਕਟ ਰੱਦ ਹੋਣ ‘ਤੇ ਹੀ ਲਿਆ ਜਾਵੇਗਾ।

ਕਿਸਾਨਾਂ ਤੇ ਕੇਂਦਰ ਦੀ ਇਸ ਮੀਟਿੰਗ ਤੋਂ ਬਾਅਦ ਹੁਣ ਅਗਲੀ ਬੈਠਕ 3 ਦਸੰਬਰ ਨੂੰ ਸਵੇਰੇ 11:30 ਵਜੇ ਬੁਲਾਈ ਗਈ ਹੈ। ਕਿਸਾਨ ਜਥੇਬੰਦੀ ਦੇ ਕਹਿਣ ਮੁਤਾਬਕ ਹੁਣ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਗਿਆ ਹੈ ਸਰਕਾਰ ਇੱਕ ਦਿਨ ਛੱਡ ਕੇ ਕਿਸਾਨਾਂ ਨਾਲ ਬੈਠਕ ਕਰੇਗੀ।

Share This Article
Leave a Comment