ਵਾਸ਼ਿੰਗਟਨ: ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਆਪਣੀ ਕੈਬਨਿਟ ਦਾ ਐਲਾਨ ਕਰ ਦਿੱਤਾ ਹੈ, ਹਾਲਾਂਕਿ ਉਹ 20 ਜਨਵਰੀ ਨੂੰ ਆਪਣਾ ਅਹੁਦਾ ਸੰਭਾਲਣਗੇ। ਬਾਇਡਨ ਨੇ ਐਂਟਨੀ ਬਲਿੰਕਨ ਨੂੰ ਵਿਦੇਸ਼ ਮੰਤਰੀ ਨਿਯੁਕਤ ਕੀਤਾ ਹੈ। ਬਲਿੰਕਨ ਲਗਭਗ 20 ਸਾਲਾਂ ਤੋਂ ਬਾਇਡਨ ਦੇ ਸਹਾਇਕ ਰਹੇ ਹਨ। ਉਹ ਓਬਾਮਾ ਪ੍ਰਸ਼ਾਸਨ ਵਿਚ ਉਪ ਵਿਦੇਸ਼ ਮੰਤਰੀ ਰਹਿ ਚੁੱਕੇ ਹਨ ਅਤੇ ਵਿਸ਼ਵ ਗੱਠਜੋੜਾਂ ਦੇ ਪੈਰੋਕਾਰ ਹਨ। ਉਨ੍ਹਾਂ ਕਲਿੰਟਨ ਪ੍ਰਸ਼ਾਸਨ ਦੌਰਾਨ ਵਿਦੇਸ਼ ਵਿਭਾਗ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਵਿਦੇਸ਼ੀ ਮਾਮਲਿਆਂ ਦਾ ਲੰਬਾ ਅਨੁਭਵ ਹੋਣ ਕਾਰਨ ਉਹ ਅਧਿਕਾਰੀਆਂ ਅਤੇ ਵਿਸ਼ਵ ਦੇ ਨੇਤਾਵਾਂ ਦਾ ਭਰੋਸਾ ਜਿੱਤਣ ਵਿਚ ਕਾਮਯਾਬ ਰਹੇ।
ਬਲਿੰਕਨ ਦਾ ਭਾਰਤ ਪ੍ਰਤੀ ਨਜ਼ਰੀਆ
ਬਲਿੰਕਨ ਤੋਂ ਹਾਲ ਹੀ ਵਿੱਚ ਹਡਸਨ ਇੰਸਟੀਚਿਊਟ ਵਿੱਚ ਹੋਏ ਇਕ ਈਵੈਂਟ ਦੌਰਾਨ ਪੁੱਛਿਆ ਗਿਆ ਸੀ ਕਿ ਉਹ ਭਾਰਤ ਦੇ ਅਮਰੀਕਾ ਨਾਲ ਸਬੰਧ ਨੂੰ ਕਿਵੇਂ ਵੇਖਦੇ ਹਨ? ਇਸ ‘ਤੇ ਬਲਿੰਕਨ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਉਪ ਰਾਸ਼ਟਰਪਤੀ ਰਹਿੰਦੇ ਹੋਏ ਜੋ ਬਾਈਡਨ ਦੇ ਦ੍ਰਿਸ਼ਟੀਕੋਣ ਤੋਂ ਭਾਰਤ ਦੇ ਨਾਲ ਸਬੰਧਾਂ ਨੂੰ ਮਜ਼ਬੂਤ ਕਰਨਾ ਅਤੇ ਗਹਿਰਾ ਕਰਨਾ ਇਕ ਬਹੁਤ ਹੀ ਉੱਚ ਤਰਜੀਹ ਹੈ। ਇਹ ਆਮ ਤੌਰ ਤੇ ਇੰਡੋ ਪੈਸੇਫਿਕ ਦੇ ਭਵਿੱਖ ਲਈ ਮਹੱਤਵਪੂਰਨ ਹੈ ਜਿਸ ਤਰ੍ਹਾਂ ਦਾ ਕ੍ਰਮ ਅਸੀਂ ਸਾਰੇ ਚਾਹੁੰਦੇ ਹਾਂ ਚੀਜ਼ਾਂ ਉਸੇ ਤਰ੍ਹਾਂ ਹੀ ਹੋ ਰਹੀਆਂ ਹਨ। ਭਾਰਤ ਤੇ ਅਮਰੀਕਾ ਲੋਕਤੰਤਰਿਕ ਦੇਸ਼ ਹੈ ਦੋਵੇਂ ਵੱਡੇ ਵਿਸ਼ਵ ਚੁਣੌਤੀਆਂ ਨਾਲ ਨਜਿੱਠਣ ਵਿੱਚ ਸਮਰਥਵਾਨ ਹਨ।
ਬਲਿੰਕਨ ਨੇ ਉਸ ਭਾਸ਼ਣ ਵਿੱਚ ਇਹ ਵੀ ਚਰਚਾ ਕੀਤੀ ਸੀ ਕਿ ਕਿਵੇਂ ਜੋਅ ਬਾਇਡਨ ਨੇ ਭਾਰਤ ਨੂੰ ਪੈਰਿਸ ਜਲਵਾਯੂ ਸਮਝੌਤੇ ‘ਤੇ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ, ਕਿਉਂਕਿ ਭਾਰਤ ਅਤੇ ਚੀਨ ਦੇ ਬਗੈਰ ਇਹ ਸਮਝੌਤਾ ਅਰਥਹੀਣ ਹੁੰਦਾ।