ਬਰਨਾਲਾ : ਕਿਸਾਨ ਜਥੇਬੰਦੀਆਂ ਦਾ ਖੇਤੀ ਕਾਨੂੰਨ ਖ਼ਿਲਾਫ਼ ਅੰਦੋਲਨ ਦੀਵਾਲੀ ਵਾਲੀ ਰਾਤ ਨੂੰ ਵੀ ਫਿੱਕਾ ਨਾ ਪਿਆ।
ਦੀਵਾਲੀ ਦੇ ਤਿਉਹਾਰ ਮੌਕੇ ਕਿਸਾਨਾਂ ਵੱਲੋਂ ਬਰਨਾਲਾ ਦੇ ਰੇਲਵੇ ਸਟੇਸ਼ਨ ਤੇ ਪੱਕੇ ਮੋਰਚੇ ‘ਤੇ ਹੀ ਦੀਵਾਲੀ ਮਨਾਈ ਗਈ।
ਇਸ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਵੱਲੋਂ ਦੇਰ ਸ਼ਾਮ ਤੱਕ ਇਕ ਮਸਾਲ ਜਲਾ ਕੇ ਮਾਰਚ ਕੱਢਿਆ ਗਿਆ।
ਸ਼ਹਿਰਾਂ ਅਤੇ ਬਾਜ਼ਾਰਾਂ ‘ਚ ਕੱਢੇ ਗਏ ਮਾਰਚ ਦੌਰਾਨ ਕਿਸਾਨਾਂ ਨੇ ਲੋਕਾਂ ਨੂੰ ਖੇਤੀ ਕਾਨੂੰਨ ਦੇ ਖ਼ਿਲਾਫ਼ ਲਾਮਬੱਧ ਕੀਤਾ।
ਵੱਡੀ ਗਿਣਤੀ ਵਿਚ ਕਿਸਾਨਾਂ ਨੇ ਹੱਥਾਂ ‘ਚ ਮਿਸਾਲ ਫੜ ਕੇ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ।