ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਵੋਟਾਂ ਦੀ ਗਿਣਤੀ ਜਾਰੀ ਹੈ। ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਇਡਨ ਜਿੱਤ ਦੇ ਬਹੁਤ ਨੇੜ੍ਹੇ ਪਹੁੰਚ ਗਏ ਹਨ ਅਤੇ ਉਨ੍ਹਾਂ ਨੇ ਨਤੀਜਿਆਂ ਤੋਂ ਬਾਅਦ ਹਿੰਸਾ ਦਾ ਖ਼ਦਸ਼ਾ ਜਤਾਇਆ ਹੈ। ਇਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਨੂੰ ਸੁਰੱਖਿਆ ਦੇਣ ਵਾਲੀ ਏਜੰਸੀ ਸੀਕਰੇਟ ਸਰਵਿਸ ਨੇ ਬਾਇਡਨ ਦੀ ਸੁਰੱਖਿਆ ਵੀ ਵਧਾ ਦਿੱਤੀ ਹੈ।
ਇਸ ਵਿਚਾਲੇ ਚੋਣ ਨਤੀਜਿਆਂ ਨੂੰ ਲੈ ਕੇ ਬਾਇਡਨ ਨੇ ਕਿਹਾ ਬਦਲਾਅ ਲਈ ਰਿਕਾਰਡ ਵੋਟਿੰਗ ਹੋਈ ਹੈ ਅਤੇ ਅਸੀਂ ਇਸ ਨੂੰ ਜਿੱਤਣ ਜਾ ਰਹੇ ਹਾਂ। ਹੁਣ ਤੱਕ ਸਾਨੂੰ ਸਭ ਤੋਂ ਜ਼ਿਆਦਾ ਵੋਟਾਂ ਮਿਲੀਆਂ ਹਨ ਮੈਂ ਪਿਛਲੇ ਚੌਵੀ ਸਾਲਾਂ ‘ਚ ਐਰੀਜ਼ੋਨਾ ਤੋਂ ਜਿੱਤਣ ਵਾਲਾ ਪਹਿਲਾ ਡੈਮੋਕਰੇਟਿਕ ਹਾਂ। ਉਨ੍ਹਾਂ ਨੇ ਕਿਹਾ ਲੋਕਾਂ ਨੇ ਜਲਵਾਯੂ ਤਬਦੀਲੀ ਲਈ ਵੋਟਾਂ ਪਾਈਆਂ ਹਨ। ਬਸ ਹੁਣ ਨਤੀਜਿਆਂ ਦਾ ਇੰਤਜ਼ਾਰ ਕਰ ਰਹੇ ਹਾਂ।
ਰਿਪੋਰਟਾਂ ਅਨੁਸਾਰ ਅਮਰੀਕਾ ਵਿਚ ਰਾਸ਼ਟਰਪਤੀ ਚੋਣ ਨਤੀਜਿਆਂ ਦੇ ਵਿਚਾਲੇ ਹਿੰਸਾ ਦਾ ਖ਼ਦਸ਼ਾ ਜਤਾਇਆ ਗਿਆ ਹੈ ਅਤੇ ਬਾਇਡਨ ਨੇ ਵੀ ਕਿਹਾ ਹੈ ਕਿ ਨਤੀਜੇ ਆਉਣ ਤੋਂ ਬਾਅਦ ਹਿੰਸਾ ਹੋ ਸਕਦੀ ਹੈ। ਇਸ ਨੂੰ ਵੇਖਦੇ ਹੋਏ ਸੁਰੱਖਿਆ ਦੇ ਪੱਧਰ ਨੂੰ ਵਧਾਇਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਜੋਅ ਬਾਇਡਨ ਅੱਜ ਆਪਣੇ ਚੋਣ ਦਫ਼ਤਰ ਤੋਂ ਜਿੱਤ ਦਾ ਐਲਾਨ ਵੀ ਕਰ ਸਕਦੇ ਹਨ। ਅਜਿਹੇ ਵਿਚ ਕਿਸੇ ਵੀ ਹਿੰਸਾ ਨਾਲ ਨਜਿੱਠਣ ਲਈ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ।