ਨਿਊਜ਼ ਡੈਸਕ: ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦੇ ਫੈਨਸ ਨੂੰ ਖੁਸ਼ਖਬਰੀ ਦਿੱਤੀ ਹੈ। ਉਨ੍ਹਾਂ ਨੇ ਆਪਣੀ ਨਵੀਂ ਫਿਲਮ ਗਣਪਤ ਪਾਰਟ 1 ਦਾ ਮੋਸ਼ਨ ਪੋਸਟਰ ਜਾਰੀ ਕਰ ਦਿੱਤਾ ਹੈ। ਟਾਈਗਰ ਨੇ ਇਸ ਮੋਸ਼ਨ ਪੋਸਟਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ ਜਿਸਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਫਿਲਮ ਵਿੱਚ ਇੱਕ ਵਾਰ ਫਿਰ ਉਹ ਆਪਣਾ ਐਕਸ਼ਨ ਅਵਤਾਰ ਦਿਖਾਉਂਦੇ ਨਜ਼ਰ ਆਉਣਗੇ।
ਮੋਸ਼ਨ ਪੋਸਟਰ ਵਿੱਚ ਟਾਈਗਰ ਡਿੱਗੀ ਹੋਈ ਇਮਾਰਤਾਂ ਦੇ ਵਿੱਚ ਖੜ੍ਹੇ ਨਜ਼ਰ ਰਹੇ ਹਨ। ਉਹ ਸ਼ਰਟਲੈੱਸ ਨਜ਼ਰ ਆ ਰਹੇ ਹਨ ਜਿਸ ਵਿੱਚ ਉਨ੍ਹਾਂ ਦੀ ਜ਼ਬਰਦਸਤ ਮਸਕਿਊਲਰ ਬਾਡੀ ਨਜ਼ਰ ਆ ਰਹੀ ਹੈ। ਹਾਲਾਂਕਿ, ਮੋਸ਼ਨ ਪੋਸਟਰ ਵਿੱਚ ਉਨ੍ਹਾਂ ਦਾ ਚਿਹਰਾ ਨਹੀਂ ਨਜ਼ਰ ਆ ਰਿਹਾ ਹੈ। ਵੀਡੀਓ ਵਿੱਚ ਟਾਈਗਰ ਦੀ ਆਵਾਜ਼ ਸੁਣਾਈ ਦਿੰਦੀ ਹੈ ਜਿਸ ਵਿੱਚ ਉਹ ਕਹਿੰਦੇ ਹਨ, ‘ਜਬ ਅਪਨ ਡਰਤਾ ਹੈ ਨਾਂ, ਤਬ ਅਪਨ ਬਹੁਤ ਮਾਰਤਾ ਹੈ’।
ਟਾਈਗਰ ਸ਼ਰਾਫ ਨੇ ਫਿਲਮ ਗਣਪਤ ਦਾ ਮੋਸ਼ਨ ਪੋਸਟਰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਇਹ ਇੱਕ ਮੇਰੇ ਲਈ ਅਤੇ ਵਿਸ਼ੇਸ਼ ਰੂਪ ਨਾਲ ਤੁਹਾਡੇ ਲਈ ਸਪੈਸ਼ਲ ਹੈ। ਪੇਸ਼ ਹੈ #ਗਣਪਤ। ਜ਼ਿਆਦਾ ਐਕਸ਼ਨ, ਥਰਿਲ ਅਤੇ ਮਨੋਰੰਜਨ ਲਈ ਤਿਆਰ ਹੋ ਜਾਓ।