ਨਿਊਜ਼ ਡੈਸਕ: ਪਿਛਲੇ ਕੁੱਝ ਦਿਨਾਂ ਤੋਂ ਗੌਹਰ ਖਾਨ ਅਤੇ ਜ਼ੈਦ ਦਰਬਾਰ ਦੇ ਰਿਲੇਸ਼ਨ ‘ਚ ਹੋਣ ਦੀ ਚਰਚਾ ਸੀ। ਹੁਣ ਅਦਾਕਾਰਾ ਨੇ ਕੰਫਰਮ ਕਰਦੇ ਹੋਏ ਸੋਸ਼ਲ ਮੀਡੀਆ ‘ਤੇ ਇੱਕ ਸਪੇਸ਼ਲ ਫੋਟੋ ਸਾਂਝੀ ਕੀਤੀ ਹੈ। ਇਸ ਤੋਂ ਪਹਿਲਾਂ ਦੋਵਾਂ ‘ਚੋਂ ਕਿਸੇ ਨੇ ਵੀ ਰਿਸ਼ਤੇ ਵਾਰੇ ਕੋਈ ਜ਼ਿਕਰ ਨਹੀਂ ਕੀਤਾ ਸੀ, ਸਗੋਂ ਦੋਵੇਂ ਇੱਕ-ਦੂੱਜੇ ਨੂੰ ਚੰਗੇ ਦੋਸਤ ਦੱਸਦੇ ਸਨ।
ਗੌਹਰ ਖਾਨ ਨੇ ਜ਼ੈਦ ਦਰਬਾਰ ਨਾਲ ਹੁਣ ਫੋਟੋ ਪੋਸਟ ਕਰ ਕੰਫਰਮ ਕਰ ਦਿੱਤਾ ਹੈ ਕਿ ਇਹ ਵਿਆਹ ਦੇ ਬੰਧਨ ਵਿੱਚ ਬੱਝਣ ਵਾਲੇ ਹਨ। ਕੈਪਸ਼ਨ ਵਿੱਚ ਗੌਹਰ ਖਾਨ ਨੇ ਅੰਗੂਠੀ ਬਣਾਈ ਹੈ ਅਤੇ ਲਿਖਿਆ ਹੈ ਕਿ ‘ਮੈਂ ਹਾਂ ਕਰ ਦਿੱਤੀ ਹੈ’। ਦੱਸਿਆ ਜਾ ਰਿਹਾ ਹੈ ਕਿ ਇਹ ਫੋਟੋ ਦੋਵਾਂ ਦੀ ਮੰਗਣੀ ਦੀ ਹੈ।
ਕੁੱਝ ਸਮਾਂ ਪਹਿਲਾਂ ਦੋਵਾਂ ਦੇ ਵਿਆਹ ਦੀ ਡੇਟ ਸਾਹਮਣੇ ਆਈ ਸੀ। ਹਾਲਾਂਕਿ, ਇਹ ਡੇਟ ਹਾਲੇ ਵੀ ਫਾਇਨਲ ਨਹੀਂ ਹੈ, ਕਿਉਂਕਿ ਦੋਵਾਂ ‘ਚੋਂ ਕਿਸੇ ਨੇ ਵੀ ਇਸ ਵਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।