ਇਸਲਾਮਾਬਾਦ : ਅੱਜ ਤੜਕਸਾਰ ਪਾਕਿਸਤਾਨ ‘ਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ਤੇ ਭੂਚਾਲ ਦੀ ਤਿਬਰਤਾ 4.8 ਦਰਜ ਕੀਤੀ ਗਈ। ਜਿਸ ਕਾਰਨ ਪਾਕਿਸਤਾਨ ‘ਚ ਹਲਕੇ ਹਲਕੇ ਝਟਕੇ ਮਹਿਸੂਸ ਕੀਤੇ ਗਏ।
ਜਿਸ ਦੀ ਜਾਣਕਾਰੀ ਨੈਸ਼ਨਲ ਸੈਂਟਰ ਫੌਰ ਸੀਸਮੋਲੋਜਿਕਲ ਨੇ ਦਿੱਤੀ ਹੈ। ਫਿਲਹਾਲ ਇਨ੍ਹਾਂ ਭੂਚਾਲ ਦੇ ਝਟਕਿਆਂ ਨਾਲ ਹਾਲੇ ਤਕ ਕਿਸੇ ਤਰ੍ਹਾਂ ਦਾ ਨੁਕਸਾਨ ਹੋਣ ਦੀ ਸੂਚਨਾ ਨਹੀਂ ਮਿਲੀ। ਪਰ ਸਿਰੇ ਸਵੇਰੇ ਆਏ ਭੁਚਾਲ ਨੇ ਲੋਕਾਂ ਦੇ ਮਨਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਹੈ।
ਇਕ ਮਹੀਨਾ ਪਹਿਲਾਂ ਵੀ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ ਸਵੇਰੇ ਪੰਜ ਵਜੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਉਸ ਸਮੇਂ ਇਸ ਭੂਚਾਲ ਦੀ ਤਿਬਰਤਾ 4.3 ਸੀ। ਰਾਹਤ ਦੀ ਗੱਲ ਇਹ ਹੈ ਕਿ ਦੋਨੋਂ ਭੁਚਾਲ ਦੇ ਝਟਕਿਆਂ ਨਾਲ ਪਾਕਿਸਤਾਨ ‘ਚ ਨੁਕਸਾਨ ਨਹੀਂ ਹੋਇਆ।