ਨਵੀਂ ਦਿੱਲੀ: ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਸ਼ਨੀਵਾਰ ਨੂੰ ਦਿੱਲੀ ਵਿਖੇ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਲਵਾਂ ਲਈਆਂ, ਵਿਆਹ ਵਿੱਚ ਜੋੜੇ ਦੇ ਪਰਿਵਾਰਕ ਮੈਂਬਰ ਅਤੇ ਕੁਝ ਖਾਸ ਦੋਸਤ ਹੀ ਸ਼ਾਮਲ ਹੋਏ। ਰਿਪੋਰਟਾਂ ਦੀ ਮੰਨੀਏ ਤਾਂ ਨੇਹਾ ਤੇ ਰੋਹਨ ਪਰਿਵਾਰ ਦੇ ਨਾਲ ਹੁਣ ਪੰਜਾਬ ਜਾਣਗੇ ਜਿੱਥੇ ਉਨ੍ਹਾਂ ਦੀ ਗ੍ਰੈਂਡ ਰਿਸੈਪਸ਼ਨ ਹੋਵੇਗੀ।
View this post on Instagram
#NehuPreet take their wedding pheras❤️👰🤵 . . #nehakakkar #nehudavyah #rohanpreetsingh
ਸ਼ਨੀਵਾਰ ਦੁਪਹਿਰ ਨੇਹਾ ਨੇ ਆਪਣੀ ਅਤੇ ਰੋਹਨਪ੍ਰੀਤ ਦੀ ਮਹਿੰਦੀ ਦੀਆਂ ਫੋਟੋਆਂ ਸ਼ੇਅਰ ਕੀਤੀਆਂ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਮਹਿੰਦੀ ਲਗਵਾਵਾਂਗੀ ਮੈਂ ਸੱਜਣਾਂ ਦੇ ਨਾਮ ਦੀ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਨੇਹਾ ਨੇ ਹਲਦੀ ਦੀਆਂ ਫੋਟੋਆਂ ਵੀ ਸਾਂਝੀਆਂ ਕੀਤੀਆਂ ਸਨ।
ਲਗਭਗ 20 ਦਿਨ ਪਹਿਲਾਂ ਹੀ ਇਹ ਖ਼ਬਰ ਮੀਡੀਆ ਵਿੱਚ ਆਈ ਸੀ ਕਿ ਨੇਹਾ ਤੇ ਰੋਹਨ ਦਾ 24 ਅਕਤੂਬਰ ਨੂੰ ਵਿਆਹ ਹੈ। ਇਸ ਤੋਂ ਬਾਅਦ 9 ਅਕਤੂਬਰ ਨੂੰ ਖ਼ੁਦ ਨੇਹਾ ਕੱਕੜ ਨੇ ਸੋਸ਼ਲ ਮੀਡੀਆ ਤੇ ਰੋਹਨ ਦੇ ਨਾਲ ਆਪਣੇ ਰਿਸ਼ਤੇ ਨੂੰ ਕੰਫਰਮ ਕੀਤਾ। ਉਨ੍ਹਾਂ ਨੇ ਰੋਹਨ ਨਾਲ ਆਪਣੀ ਫੋਟੋ ਸਾਂਝੀ ਕਰਦੇ ਹੋਏ ਲਿਖਿਆ ਤੂੰ ਮੇਰਾ ਹੈ।
ਨੇਹਾ ਤੇ ਰੋਹਨਪ੍ਰੀਤ ਚੌਵੀ ਅਕਤੂਬਰ ਨੂੰ ਵਿਆਹ ਦੇ ਬੰਧਨ ਵਿਚ ਬੱਝ ਜਾਣਗੇ ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।
ਨੇਹਾ ਕੱਕੜ ਅਤੇ ਰੋਹਨਪ੍ਰੀਤ ਦੇ ਵਿਆਹ ਵਿੱਚ ਕੌਣ-ਕੌਣ ਸ਼ਾਮਲ ਹੋਣ ਵਾਲਾ ਹੈ ਇਸ ਸਬੰਧੀ ਹਾਲੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਸੂਤਰਾਂ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਵਿਆਹ ਵਿੱਚ ਦੋਵਾਂ ਪਰਿਵਾਰਾਂ ਦੇ ਲੋਕ ਅਤੇ ਕੁਝ ਖਾਸ ਦੋਸਤ ਹੀ ਸ਼ਾਮਲ ਹੋਣ ਵਾਲੇ ਹਨ।