Home / ਮਨੋਰੰਜਨ / ਨੇਹਾ ਤੇ ਰੋਹਨਪ੍ਰੀਤ ਨੇ ਦਿੱਲੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਲਈਆਂ ਲਾਵਾਂ

ਨੇਹਾ ਤੇ ਰੋਹਨਪ੍ਰੀਤ ਨੇ ਦਿੱਲੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਲਈਆਂ ਲਾਵਾਂ

ਨਵੀਂ ਦਿੱਲੀ: ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਸ਼ਨੀਵਾਰ ਨੂੰ ਦਿੱਲੀ ਵਿਖੇ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਲਵਾਂ ਲਈਆਂ, ਵਿਆਹ ਵਿੱਚ ਜੋੜੇ ਦੇ ਪਰਿਵਾਰਕ ਮੈਂਬਰ ਅਤੇ ਕੁਝ ਖਾਸ ਦੋਸਤ ਹੀ ਸ਼ਾਮਲ ਹੋਏ। ਰਿਪੋਰਟਾਂ ਦੀ ਮੰਨੀਏ ਤਾਂ ਨੇਹਾ ਤੇ ਰੋਹਨ ਪਰਿਵਾਰ ਦੇ ਨਾਲ ਹੁਣ ਪੰਜਾਬ ਜਾਣਗੇ ਜਿੱਥੇ ਉਨ੍ਹਾਂ ਦੀ ਗ੍ਰੈਂਡ ਰਿਸੈਪਸ਼ਨ ਹੋਵੇਗੀ।

 
View this post on Instagram
 

#NehuPreet take their wedding pheras❤️👰🤵 . . #nehakakkar #nehudavyah #rohanpreetsingh

A post shared by bollywood updates (@bollycode) on

ਸ਼ਨੀਵਾਰ ਦੁਪਹਿਰ ਨੇਹਾ ਨੇ ਆਪਣੀ ਅਤੇ ਰੋਹਨਪ੍ਰੀਤ ਦੀ ਮਹਿੰਦੀ ਦੀਆਂ ਫੋਟੋਆਂ ਸ਼ੇਅਰ ਕੀਤੀਆਂ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਮਹਿੰਦੀ ਲਗਵਾਵਾਂਗੀ ਮੈਂ ਸੱਜਣਾਂ ਦੇ ਨਾਮ ਦੀ।

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਨੇਹਾ ਨੇ ਹਲਦੀ ਦੀਆਂ ਫੋਟੋਆਂ ਵੀ ਸਾਂਝੀਆਂ ਕੀਤੀਆਂ ਸਨ।

ਲਗਭਗ 20 ਦਿਨ ਪਹਿਲਾਂ ਹੀ ਇਹ ਖ਼ਬਰ ਮੀਡੀਆ ਵਿੱਚ ਆਈ ਸੀ ਕਿ ਨੇਹਾ ਤੇ ਰੋਹਨ ਦਾ 24 ਅਕਤੂਬਰ ਨੂੰ ਵਿਆਹ ਹੈ। ਇਸ ਤੋਂ ਬਾਅਦ 9 ਅਕਤੂਬਰ ਨੂੰ ਖ਼ੁਦ ਨੇਹਾ ਕੱਕੜ ਨੇ ਸੋਸ਼ਲ ਮੀਡੀਆ ਤੇ ਰੋਹਨ ਦੇ ਨਾਲ ਆਪਣੇ ਰਿਸ਼ਤੇ ਨੂੰ ਕੰਫਰਮ ਕੀਤਾ। ਉਨ੍ਹਾਂ ਨੇ ਰੋਹਨ ਨਾਲ ਆਪਣੀ ਫੋਟੋ ਸਾਂਝੀ ਕਰਦੇ ਹੋਏ ਲਿਖਿਆ ਤੂੰ ਮੇਰਾ ਹੈ।

ਨੇਹਾ ਤੇ ਰੋਹਨਪ੍ਰੀਤ ਚੌਵੀ ਅਕਤੂਬਰ ਨੂੰ ਵਿਆਹ ਦੇ ਬੰਧਨ ਵਿਚ ਬੱਝ ਜਾਣਗੇ ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।

 
View this post on Instagram
 

Dulhe raja…. 😍🔥🙈😘 @rohanpreetsingh #nehupreet #nehudavyah 🔥🔥🔥😍😍😘🙈

A post shared by 😇ℕ𝕖𝕙𝕦𝕙𝕠𝕝𝕚𝕔😘 (@_neheart_sakshi) on

ਨੇਹਾ ਕੱਕੜ ਅਤੇ ਰੋਹਨਪ੍ਰੀਤ ਦੇ ਵਿਆਹ ਵਿੱਚ ਕੌਣ-ਕੌਣ ਸ਼ਾਮਲ ਹੋਣ ਵਾਲਾ ਹੈ ਇਸ ਸਬੰਧੀ ਹਾਲੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਸੂਤਰਾਂ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਵਿਆਹ ਵਿੱਚ ਦੋਵਾਂ ਪਰਿਵਾਰਾਂ ਦੇ ਲੋਕ ਅਤੇ ਕੁਝ ਖਾਸ ਦੋਸਤ ਹੀ ਸ਼ਾਮਲ ਹੋਣ ਵਾਲੇ ਹਨ।

Check Also

ਪੀ.ਏ.ਯੂ. ਦੀਆਂ ਖੇਤੀ ਬਾਰੇ ਦੋ ਫਿਲਮਾਂ 10ਵੇਂ ਰਾਸ਼ਟਰੀ ਵਿਗਿਆਨ ਫਿਲਮ ਫੈਸਟੀਵਲ ਵਿੱਚ ਪ੍ਰਦਰਸ਼ਿਤ ਹੋਣ ਵਾਸਤੇ ਚੁਣੀਆਂ ਗਈਆਂ

ਚੰਡੀਗੜ੍ਹ, (ਅਵਤਾਰ ਸਿੰਘ): ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਵਿਗਿਆਨ ਪ੍ਰਸਾਰ ਸੈਕਸ਼ਨ ਵੱਲੋਂ …

Leave a Reply

Your email address will not be published. Required fields are marked *