ਚੰਡੀਗੜ੍ਹ: ਇਸਤਰੀ ਵਿੰਗ, ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਵਿੰਗ ਦੀਆਂ ਮੀਤ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ।
ਅੱਜ ਪਾਰਟੀ ਦੇ ਮੁੱਖ ਦਫਤਰ ਚੰਡੀਗੜ੍ਹ ਤੋਂ ਇਸ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਜਿਹਨਾਂ ਇਸਤਰੀ ਆਗੂਆਂ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਬੀਬੀ ਦਵਿੰਦਰ ਕੌਰ ਸਾਬਕਾ ਮੈਂਬਰ ਐਸ.ਜੀ.ਪੀ.ਸੀ, ਬੀਬੀ ਕਮਲੇਸ਼ ਕੌਰ ਸਾਬਕਾ ਮੈਂਬਰ ਐਸ.ਜੀ.ਪੀ.ਸੀ, ਬੀਬੀ ਰਣਜੀਤ ਕੌਰ ਮਹਿਲਪੁਰੀ, ਬੀਬੀ ਪ੍ਰੀਤਮ ਕੌਰ ਭਿਉਰਾ, ਬੀਬੀ ਵਜਿੰਦਰ ਕੌਰ ਵੇਰਕਾ ਅੰਮ੍ਰਿਤਸਰ, ਬੀਬੀ ਕਸ਼ਮੀਰ ਕੌਰ ਮੋਹਾਲੀ, ਬੀਬੀ ਦਵਿੰਦਰ ਕੌਰ ਬਠਿੰਡਾ, ਬੀਬੀ ਮਨਜੀਤ ਕੌਰ ਵੜੈਚ ਮੋਰਿੰਡਾ, ਬੀਬੀ ਪਲਵਿੰਦਰ ਕੌਰ ਰਾਣੀ ਥਲੀ, ਬੀਬੀ ਬਲਬੀਰ ਕੌਰ ਚੀਮਾ ਸਰਹੰਦ, ਬੀਬੀ ਨਰਿੰਦਰ ਕੌਰ ਲਾਂਬਾ ਲੁਧਿਆਣਾ, ਬੀਬੀ ਗੁਰਮੀਤ ਕੌਰ ਅਜਨਾਲਾ, ਬੀਬੀ ਚਰਨਜੀਤ ਕੌਰ ਸ਼ਾਮਪੁਰਾ, ਰੋਪੜ, ਬੀਬੀ ਰਾਜਬੀਰ ਕੌਰ ਕੰਗ ਅੰਮ੍ਰਿਤਸਰ, ਬੀਬੀ ਸੁਰਿੰਦਰ ਕੌਰ ਸਾਹੋਕੇ, ਬੀਬੀ ਕੁਲਦੀਪ ਕੌਰ ਜਹਾਂਗੀਰ, ਬੀਬੀ ਹਰਜੀਤ ਕੌਰ ਐਮ.ਸੀ ਰੋਪੜ, ਬੀਬੀ ਅਕਸਰਾ ਜੋਤੀ ਮਾਨ, ਬੀਬੀ ਬਲਜੀਤ ਕੌਰ ਅਕਾਲਗੜ੍ਹ, ਬੀਬੀ ਬਲਜੀਤ ਕੌਰ ਸਹੋਤਾ, ਬੀਬੀ ਸੁਖਵਿੰਦਰ ਕੌਰ ਜਲੰਧਰ, ਬੀਬੀ ਅਵਨੀਤ ਕੌਰ ਖਾਲਸਾ ਲੁਧਿਆਣਾ, ਬੀਬੀ ਗੁਰਦੀਪ ਕੌਰ ਬਰਾੜ ਚੰਡੀਗੜ੍ਹ ਅਤੇ ਬੀਬੀ ਗਿਆਨ ਕੌਰ ਨਾਭਾ ਦੇ ਨਾਮ ਸ਼ਾਮਲ ਹਨ।