ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ਼ ਪੰਜਾਬ ਵਿਧਾਨ ਸਭਾ ‘ਚ ਮਤਾ ਪੇਸ਼

TeamGlobalPunjab
1 Min Read

ਚੰਡੀਗੜ੍ਹ: ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ਼ ਪੰਜਾਬ ਵਿਧਾਨ ਸਭਾ ‘ਚ ਮਤਾ ਪੇਸ਼ ਕਰ ਦਿੱਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਨੂੰ ਤਿੰਨ ਵਾਰ ਇਸ ਵਾਰੇ ‘ਚ ਚਿੱਠੀ ਲਿਖੀ ਪਰ ਉਨ੍ਹਾਂ ਨੇ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਮੈਂ ਜਾਣਨਾ ਚਾਹੁੰਦਾ ਹਾਂ ਕਿ ਕੇਂਦਰ ਸਰਕਾਰ ਨੇ ਇਹ ਕਾਨੂੰਨ ਕੀ ਸੋਚ ਕੇ ਬਣਾਏ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਖੜ੍ਹੇ ਹਾਂ, ਕਿਸਾਨਾਂ ਦੇ ਹਿੱਤ ਲਈ ਜੋ ਕਰਨਾ ਪਿਆ, ਕਰਾਂਗੇ। ਇਸ ਤੋਂ ਇਲਾਵਾ ਕੈਪਟਨ ਨੇ ਇਕ ਵਾਰ ਫਿਰ ਕਿਸਾਨਾਂ ਨੂੰ ਰੇਲ ਲਾਈਨਾਂ ਤੋਂ ਹਟਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਟੋਲ ਪਲਾਜ਼ੇ ਤੇ ਰੇਲਾਂ ਰੋਕਣ ਨਾਲ ਕੇਂਦਰ ਨੂੰ ਕੋਈ ਫ਼ਰਕ ਨਹੀਂ ਪਏਗਾ।

ਕੈਪਟਨ ਨੇ ਕਿਹਾ ਪੂਰਾ ਪੰਜਾਬ ਕਿਸਾਨਾਂ ਦੇ ਨਾਲ ਹੈ, ਲੋੜ ਪੈਣ ‘ਤੇ ਸੰਘਰਸ਼ ਨੂੰ ਤੇਜ਼ ਕਰਾਂਗੇ ਪਰ ਅਸੀਂ ਸਿਰ ਨਹੀਂ ਝੁਕਾਵਾਂਗੇ। ਜੇਕਰ ਪੰਜਾਬ ਦੇ ਹਿੱਤ ‘ਚ ਮੈਨੂੰ ਅਸਤੀਫ਼ਾ ਦੇਣਾ ਵੀ ਦੇਣਾ ਪਵੇ ਕਿਹੜੀ ਗੱਲ ਹੈ, ਮੇਰਾ ਅਸਤੀਫ਼ਾ ਮੇਰੀ ਜੇਬ ‘ਚ ਹੈ।

Share This Article
Leave a Comment