ਚੰਡੀਗੜ੍ਹ: ਪੂਰੇ ਦੇਸ਼ ਵਿੱਚ ਸਿਟੀ ਬਿਊਟੀਫੁਲ ਚੰਡੀਗੜ੍ਹ ਵਿੱਚ ਦੂਜੇ ਸਥਾਨ ‘ਤੇ ਕੋਰੋਨਾ ਪਾਜ਼ਿਟਿਵਿਟੀ ਰੇਟ ਦਰਜ ਕੀਤਾ ਗਿਆ ਹੈ। ਯਾਨੀ ਸ਼ਹਿਰ ਵਿੱਚ ਹਰ ਰੋਜ਼ ਜਿੰਨੇ ਲੋਕਾਂ ਦੇ ਕੋਰੋਨਾ ਸੈਂਪਲ ਲੈ ਕੇ ਟੈਸਟਿੰਗ ਕੀਤੀ ਜਾ ਰਹੀ ਹੈ ਉਨ੍ਹਾਂ ਵਿੱਚ ਜ਼ਿਆਦਾਤਰ ਲੋਕ ਪਾਜ਼ਿਟਿਵ ਪਾਏ ਜਾ ਰਹੇ ਹਨ। ਚੰਡੀਗੜ੍ਹ ਵਿੱਚ 15 ਫੀਸਦੀ ਟੈਸਟ ਪਾਜ਼ਿਟਿਵ ਰੇਟ ਦਰਜ ਕੀਤਾ ਗਿਆ ਹੈ।
ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਪੂਰੇ ਦੇਸ਼ ਵਿੱਚ ਸਭ ਤੋਂ ਜ਼ਿਆਦਾ ਟੈਸਟ ਪਾਜ਼ਿਟਿਵ ਰੇਟ ਮਹਾਰਾਸ਼ਟਰਾ ਵਿੱਚ ਦਰਜ ਕੀਤਾ ਗਿਆ ਹੈ ਮਹਾਰਾਸ਼ਟਰ ‘ਚ ਟੈਸਟ ਪਾਜ਼ਿਟਿਵ ਰੇਟ 20 ਫੀਸਦੀ ਦਰਜ ਕੀਤਾ ਗਿਆ ਹੈ।
ਰਿਪੋਰਟ ਮੁਤਾਬਕ ਦਿੱਲੀ ਵਿੱਚ ਵੀ ਰਾਸ਼ਟਰੀ ਔਸਤ ਤੋਂ ਜ਼ਿਆਦਾ ਟੈਸਟ ਪਾਜ਼ਿਟਿਵ ਰੇਟ ਦਰਜ ਕੀਤਾ ਗਿਆ ਹੈ। ਦਿੱਲੀ ਵਿੱਚ ਟੈਸਟ ਪਾਜ਼ਿਟਿਵ 8.6 ਫੀਸਦੀ ਕੀਤਾ ਗਿਆ ਹੈ ਜਦਕਿ ਰਾਸ਼ਟਰੀ ਔਸਤ 8.1 ਫੀਸਦੀ ਹੈ।
ਸਿਹਤ ਵਿਭਾਗ ਮੁਤਾਬਕ ਚੰਡੀਗੜ੍ਹ ਵਿੱਚ ਹਰ ਰੋਜ਼ ਔਸਤਨ 1000 ਲੋਕਾਂ ਦੇ ਕੋਰੋਨਾ ਸੈਂਪਲ ਲੈ ਕੇ ਟੈਸਟਿੰਗ ਕੀਤੀ ਜਾ ਰਹੀ ਹੈ
ਟੈਸਟ ਪਾਜ਼ਿਟਿਵਿਟੀ ਰੇਟ
ਮਹਾਰਾਸ਼ਟਰ – 20
ਚੰਡੀਗੜ੍ਹ – 15
ਦਿੱਲੀ – 8.6
ਹਰਿਆਣਾ – 6.5
ਪੰਜਾਬ – 5.8
ਹਿਮਾਚਲ – 5.3