ਨਵੀਂ ਦਿੱਲੀ: ਅਬੂਧਾਬੀ ਵਿੱਚ ਖੇਡਿਆ ਗਿਆ ਆਈਪੀਐਲ ਦਾ ਮੁਕਾਬਲਾ ਜ਼ਬਰਦਸਤ ਦੇਖਣ ਨੂੰ ਮਿਲਿਆ। ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 82 ਦੌੜ ਨਾਲ ਹਰਾ ਦਿੱਤਾ।
ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਹਮਲਾਵਰ ਸ਼ੁਰੂਆਤ ਕੀਤੀ ਅਤੇ ਏਬੀ ਡਿਵੀਲੀਅਰਸ ਦੀ ਤੂਫਾਨੀ ਬੱਲੇਬਾਜ਼ੀ ਨੇ ਟੀਮ ਦੇ ਸਕੋਰ ਨੂੰ 20 ਓਵਰਾਂ ‘ਚ 194 ਤੱਕ ਪਹੁੰਚਾ ਦਿੱਤਾ।
ਟਾਰਗੇਟ ਦਾ ਪਿੱਛਾ ਕਰਦੇ ਹੋਏ ਕੋਲਕਾਤਾ ਦੀ ਟੀਮ ਜ਼ਿਆਦਾ ਸਕੋਰ ਨਾ ਬਣਾ ਪਾਈ। ਜਿਸ ਤਹਿਤ ਕੋਲਕਾਤਾ ਨਾਈਟ ਰਾਈਡਰਜ਼ 20 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ਤੇ 112 ਰਨ ਹੀ ਬਣਾ ਸਕੀ। ਕੋਲਕਾਤਾ ਵੱਲੋਂ ਸ਼ੁਭਮ ਗਿੱਲ ਨੇ ੩੪ ਦੌੜਾ ਬਣਾਈਆਂ ਸਨ ਪਰ ਉਹ ਵੀ ਰਨ ਆਊਟ ਹੋ ਗਏ। ਇਸ ਤੋਂ ਬਾਅਦ ਬਾਕੀ ਬੱਲੇਬਾਜ਼ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਜਿਸ ਕਾਰਨ ਕੋਲਕਾਤਾ ਨੂੰ ਹਾਰ ਦਾ ਮੂੰਹ ਦੇਖਣਾ ਪਿਆ।