90 ਸਾਲਾ ਬਾਪੂ ਜੀ ਨੇ ਦਹੀ ਦੇ ਭੁਲੇਖੇ ਖਾਧਾ ਅੱਧਾ ਪੇਂਟ ਦਾ ਡੱਬਾ, ਇਸ ਤੋਂ ਬਾਅਦ ਜੋ ਹੋਇਆ ਤੁਸੀਂ ਆਪ ਹੀ ਪੜ੍ਹ ਲਵੋ

Prabhjot Kaur
2 Min Read

ਸੋਸ਼ਲ ਮੀਡੀਆ ਦੇ ਦੌਰ ‘ਚ ਆਏ ਦਿਨ ਕੁਝ ਨਾ ਕੁਝ ਵਾਇਰਲ ਹੁੰਦਾ ਰਹਿੰਦਾ ਹੈ। ਬੀਤੇ ਸ਼ੁੱਕਰਵਾਰ ਨੂੰ ਇੱਕ ਬਜ਼ੁਰਗ ਸੋਸ਼ਲ ਮੀਡੀਆ ‘ਤੇ ਉਸ ਸਮੇਂ ਛਾ ਗਿਆ ਜਦੋਂ ਉਨ੍ਹਾਂ ਦੀ ਪੋਤੀ ਨੇ ਸ਼ੇਅਰ ਕੀਤਾ ਕਿ ਉਸਦੇ ਦਾਦੇ ਨੇ ਗਲਤੀ ਨਾਲ ਦਹੀ ਸਮਝਕੇ ਲੱਗਭੱਗ ਅੱਧਾ ਡੱਬਾ ਪੇਂਟ ਹੀ ਪੀ ਲਿਆ।
grandfather eats paint
ਨਿਊਯਾਰਕ ਦੀ ਰਹਿਣ ਵਾਲੀ ਏਲੈਕਸ ਸਟਿਨ ਨੇ ਟਵਿੱਟਰ ‘ਤੇ ਆਪਣੇ 90 ਸਾਲ ਦੇ ਦਾਦਾ ਬੌਬੀ ਦੀ ਤਸਵੀਰ ਸਾਂਝੀ ਕਰ ਲਿਖਿਆ ਕਿ ਅੱਜ ਸਵੇਰੇ ਗ੍ਰੈਂਡ ਪਾ ਪੇਂਟ ਨੂੰ ਦਹੀਂ ਸਮਝ ਕੇ ਖਾ ਗਏ। ਏਲੈਕਸ ਨੇ ਆਪਣੇ ਦਾਦਾ ਦੀ ਤਸਵੀਰ ਨਾਲ ਰੰਗ ਦੇ ਖਾਲੀ ਡੱਬਿਆਂ ਦੀ ਤਸਵੀਰ ਵੀ ਪੋਸਟ ਕੀਤੀ। ਉਸ ਨੇ ਦੱਸਿਆ ਕਿ ਦਾਦਾ ਜੀ ਨੂੰ ਹਾਲੇ ਤਕ ਇਸ ਦਾ ਕੋਈ ਵੀ ਸਾਈਡ ਇਫੈਕਟ ਦੇਖਣ ਨੂੰ ਨਹੀਂ ਮਿਲਿਆ।

https://www.instagram.com/p/BuNRlapnvqi/

ਹਾਲਾਂਕਿ, ਬੌਬੀ ਦੀਆਂ ਅੱਖਾਂ ‘ਚ ਧੁੰਦਲਾਪਨ ਆ ਗਿਆ ਪਰ ਪੇਟ ਦੀ ਕੋਈ ਸਮੱਸਿਆ ਨਹੀਂ ਹੋਈ। ਬੌਬੀ ਨੇ ਮਿੰਟ ਗ੍ਰੀਨ ਪੇਂਟ ਖਾਇਆ ਜੋ ਕਿ ਯੋਗਰਟ ਵਿੱਚ ਉਨ੍ਹਾਂ ਦਾ ਮਨਪਸੰਦ ਖਾਣਾ ਹੈ। ਏਲੈਕਸ ਨੇ ਦੱਸਿਆ ਕਿ ਹਰ ਹਫ਼ਤੇ ਉਸ ਦੀ ਮਾਂ ਸੱਤ ਡੱਬਿਆਂ ਵਾਲਾ ਵਨੀਲਾ ਡੇਨਨ ਯੋਗਰਟ ਦਾਦਾ ਜੀ ਲਈ ਲਿਆਂਦੀ ਹੈ।
grandfather eats paint
ਏਲੈਕਸ ਦਾ ਕਹਿਣਾ ਹੈ ਕਿ ਦਾਦਾ ਜੀ ਹਮੇਸ਼ਾ ਲੋਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਉਨ੍ਹਾਂ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਲੋਕ ਉਨ੍ਹਾਂ ਬਾਰੇ ਕੀ ਸੋਚਦੇ ਹਨ। ਏਲੈਕਸ ਦੇ ਦਾਦਾਜੀ ਨੇ ਵੀ ਇੰਸਟਾਗ੍ਰਾਮ ‘ਤੇ ਲਿਖਿਆ ਕਿ ਮੈਂ ਯੋਗਰਟ ਦੇ ਬਜਾਇ ਗ਼ਲਤੀ ਨਾਲ ਪੇਂਟ ਖਾ ਲਿਆ। ਪੇਂਟ ਦਾ ਟੇਸਟ ਵਧੀਆ ਹੈ ਤੇ ਮੈਨੂੰ ਇਸ ਗੱਲ ‘ਤੇ ਪਛਤਾਵਾ ਨਹੀਂ ਹੈ ਕਿ ਮੈਂ ਅਜਿਹਾ ਕੀਤਾ।
grandfather eats paint

Share this Article
Leave a comment