ਡੈਲਟਾ : ਕੈਨੇਡਾ ਦੇ ਡੈਲਟਾ ਸ਼ਹਿਰ ਤੋਂ ਕਈ ਦਿਨਾਂ ਤੋਂ ਲਾਪਤਾ 88 ਸਾਲ ਦੇ ਜਰਨੈਲ ਸਿੰਘ ਸੰਘੇੜਾ ਦੀ ਮ੍ਰਿਤਕ ਦੇਹ ਸਵੈਨਸ਼ਨ ਅਤੇ ਨੋਰਡਲ ਵੇਅ ਇਲਾਕੇ ‘ਚੋਂ ਬਰਾਮਦ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੂੰ ਲਾਸ਼ ਸਬੰਧੀ ਫੋਨ ਤੇ ਜਾਣਕਾਰੀ ਮਿਲੀ ਸੀ।
Delta Police were called to a wooded area off Swenson & Nordel Way. Officers arrived & found the body of missing 88 year old Jarnail Sanghera of North Delta. DPD will be at the location for a while. The family is aware No further information available until tomorrow morning. pic.twitter.com/3XjBJ9SCMm
— Delta Police (@deltapolice) May 25, 2020
ਦੱਸ ਦਈਏ ਕਿ ਪੁਲਿਸ ਨੇ ਸ਼ੁੱਕਰਵਾਰ ਨੂੰ ਇਕ ਵੀਡੀਓ ਜਾਰੀ ਕਰਦਿਆਂ ਕਿਹਾ ਸੀ ਕਿ 15 ਮਈ ਦੀ ਸਵੇਰ ਤਿੰਨ ਜਣੇ ਜਰਨੈਲ ਸਿੰਘ ਦੇ ਕੋਲੋਂ ਲੰਘੇ ਜਿਨ੍ਹਾਂ ਨੂੰ ਪੁਲਿਸ ਨਾਲ ਸੰਪਰਕ ਕਰਨਾ ਚਾਹੀਦਾ ਹੈ।
A complex search the past 10 days came to an unfortunate end, when missing man Mr. Sanghera was found deceased last night. Many agencies, individuals and businesses helped in the search. See our thank you acknowledgements, full timeline, tips – https://t.co/AYIiCe4wSt pic.twitter.com/Dm09vyDDA8
— Delta Police (@deltapolice) May 25, 2020
ਡੇਲਟਾ ਪੁਲਿਸ ਦੇ ਬੁਲਾਰੇ ਕ੍ਰਿਸ ਲੀਕੌਫ਼ ਨੇ ਜਾਣਕਾਰੀ ਦਿੰਦੇ ਦੱਸਿਆ 15 ਮਈ ਨੂੰ ਸਵੇਰੇ 9.15 ਦੇ ਲਗਭਗ ਜਰਨੈਲ ਸਿੰਘ ਸੰਘੇੜਾ ਨੂੰ 112ਵੀਂ ਸਟ੍ਰੀਟ ਦੇ 8900 ਬਲਾਕ ਵਿਚ ਵੇਖਿਆ ਗਿਆ ਅਤੇ ਉਸ ਵੇਲੇ ਇਕ ਜੋੜੇ ਸਣੇ ਤਿੰਨ ਜਣੇ ਉਨ੍ਹਾਂ ਕੋਲੋਂ ਲੰਘੇ। ਪੁਲਿਸ ਇਨ੍ਹਾਂ ਤਿੰਨਾਂ ਨਾਲ ਗੱਲਬਾਤ ਕਰਨਾ ਚਾਹੁੰਦੀ ਸੀ ਤਾਂ ਕਿ ਜਰਨੈਲ ਸਿੰਘ ਦਾ ਪਤਾ ਲੱਗ ਸਕੇ।
Missing man timeline update – Anyone traveling near the 10100 block of River Road around 11:30 am May 15 is asked to check if they have dash cam footage. Missing man Jarnail Sanghera was last seen heading west on River Rd at 11:26 am May 15. pic.twitter.com/DDZaydFFZB
— Delta Police (@deltapolice) May 23, 2020
ਪੁਲਿਸ ਮੁਤਾਬਕ ਬਾਅਦ ਵਿਚ ਜਰਨੈਲ ਸਿੰਘ ਨੂੰ 112ਵੀਂ ਸਟ੍ਰੀਟ ਦੇ 9200 ਬਲਾਕ ਵਿਚ ਵੇਖਿਆ ਗਿਆ ਜਦੋਂ ਉਹ 92 ਏ ਐਵੇਨਿਊ ਵੱਲ ਜਾ ਰਹੇ ਸਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਜੇ ਕਿਸੇ ਕੋਲ ਜਰਨੈਲ ਸਿੰਘ ਸੰਘੇੜਾ ਵਾਰੇ ਕੋਈ ਜਾਣਕਾਰੀ ਹੋਵੇ ਤਾਂ ਸੰਪਰਕ ਕੀਤਾ ਜਾਵੇ।