Breaking News

40 ਸਾਲਾਂ ਤੋਂ ਲਾਟਰੀ ਪਾ ਰਹੇ 88 ਸਾਲਾ ਬਜ਼ੁਰਗ ਦੀ ਖੁਲ੍ਹੀ ਕਿਸਮਤ, ਬਣੇ ਕਰੋੜਪਤੀ

ਚੰਡੀਗੜ੍ਹ: ਪੰਜਾਬ ਵਿੱਚ ਲੋਹੜੀ ਮੱਕਰ ਸੰਕ੍ਰਾਂਤੀ ਬੰਪਰ ਲਾਟਰੀ 2023 ਦੇ ਨਤੀਜੇ ਜਾਰੀ ਕੀਤੇ ਗਏ ਸਨ। ਇਸ ਨਤੀਜੇ ਵਿੱਚ ਡੇਰਾਬੱਸੀ ਦੇ ਮਹੰਤ ਦਵਾਰਕਾ ਦਾਸ ਨੇ 5 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਹੈ। ਉਨ੍ਹਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪਿਛਲੇ 40 ਸਾਲਾਂ ਤੋਂ ਲਾਟਰੀ ਪਾ ਰਹੇ ਸਨ ਅਤੇ ਆਪਣੀ ਕਿਸਮਤ ਅਜ਼ਮਾ ਰਹੇ ਸਨ।

ਲਾਟਰੀ ਜਿੱਤਣ ਤੋਂ ਬਾਅਦ 88 ਸਾਲਾ ਮਹੰਤ ਦਵਾਰਕਾ ਨੇ ਆਪਣੀ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਇਹ ਰਕਮ ਮੈਂ ਆਪਣੇ ਪੁੱਤਰਾਂ ਅਤੇ ਆਪਣੇ ‘ਡੇਰੇ’ ਵਿਚ ਵੰਡਾਂਗਾ।

ਪੰਜਾਬ ਬੰਪਰ ਲਾਟਰੀ ਨੂੰ ਦੋ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ। ਪਹਿਲੀ ਹੈ ਪਿਆਰੀ ਲੋਹੜੀ ਮੱਕਰ ਸੰਕ੍ਰਾਂਤੀ ਬੰਪਰ ਲਾਟਰੀ ਅਤੇ ਦੂਜੀ ਹੈ ਪੰਜਾਬ ਰਾਜ ਪਿਆਰੀ ਲੋਹੜੀ ਬੰਪਰ ਲਾਟਰੀ। ਜਿਸ ਦਾ ਲਾਟਰੀ ਨੰਬਰ ਚੁਣਿਆ ਜਾਂਦਾ ਹੈ, ਉਸ ਨੂੰ ਪੰਜ ਕਰੋੜ ਰੁਪਏ ਮਿਲਦੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਵਿਰੋਧ ਦੇ ਵਿਚਾਲੇ ਕੱਲ੍ਹ ਪੰਜਾਬ ‘ਚ ਡੇਰਾ ਲਗਾਵੇਗਾ ਗੁਰਮੀਤ ਰਾਮ ਰਹੀਮ!

ਚੰਡੀਗੜ੍ਹ: ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਜਿੱਥੇ ਇੱਕ ਪਾਸੇ ਵਿਰੋਧ ਹੋ ਰਿਹਾ ਸੀ, …

Leave a Reply

Your email address will not be published. Required fields are marked *