ਨਿਊਜ਼ ਡੈਸਕ: ਦੀਵਾਲੀ ਅਤੇ ਹੋਰ ਤਿਉਹਾਰਾਂ ‘ਤੇ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਤੋਹਫ਼ਿਆਂ ਦਾ ਐਲਾਨ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਬੁਰੀ ਖ਼ਬਰ ਵੀ ਸਾਹਮਣੇ ਆ ਰਹੀ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਯਾਨੀ NHAI ਵੱਲੋਂ ਇੱਕ ਅਹਿਮ ਫੈਸਲਾ ਲਿਆ ਗਿਆ ਹੈ। ਟੋਲ ਟੈਕਸ ਵਿੱਚ ਇੱਕ-ਦੋ ਨਹੀਂ ਸਗੋਂ 88 ਫੀਸਦੀ ਵਾਧਾ ਕੀਤਾ ਗਿਆ ਹੈ।
ਜੇਕਰ ਤੁਹਾਡਾ ਆਉਣ-ਜਾਣ ਵੀ ਟੋਲ ਰੋਡ ਤੋਂ ਹੁੰਦਾ ਹੈ ਜਾਂ ਤੁਸੀਂ ਟੋਲ ਤੋਂ ਲੰਘਦੇ ਰਹਿੰਦੇ ਹੋ, ਤਾਂ ਇਹ ਤੁਹਾਡੇ ਲਈ ਬੁਰੀ ਖ਼ਬਰ ਹੋ ਸਕਦੀ ਹੈ। ਜਿਸ ਨੂੰ ਟੋਲ ਟੈਕਸ ਦੇਣ ਵਾਲਿਆਂ ਲਈ ਵੱਡੇ ਝਟਕੇ ਵਜੋਂ ਦੇਖਿਆ ਜਾ ਰਿਹਾ ਹੈ। ਇਨ੍ਹੀਂ ਦਿਨੀਂ ਹਾਈਵੇਅ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਇੱਕ ਪਾਸੇ ਤਾਂ ਇਨ੍ਹਾਂ ਸਹੂਲਤਾਂ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ ਪਰ ਸਰਕਾਰ ਵੱਲੋਂ ਟੈਕਸ ਵਿੱਚ ਕੀਤੇ ਗਏ ਅਚਾਨਕ ਵਾਧਾ ਵੱਡੇ ਝਟਕੇ ਤੋਂ ਘਟ ਨਹੀਂ ਹੈ।
ਦੱਸ ਦਈਏ ਕਿ ਛੱਤੀਸਗੜ੍ਹ ਦੇ ਦੁਰਗ-ਰਾਏਪੁਰ ਰੋਡ ‘ਤੇ ਟੋਲ ਟੈਕਸ ਵਧਾ ਦਿੱਤਾ ਗਿਆ ਹੈ। ਹੁਣ ਕੁਮਹਾਰੀ ਟੋਲ ਪਲਾਜ਼ਾ ਤੋਂ ਲੰਘਣ ਵਾਲਿਆਂ ਨੂੰ 88 ਫੀਸਦੀ ਵੱਧ ਟੋਲ ਟੈਕਸ ਦੇਣਾ ਪਵੇਗਾ। ਜਾਣਕਾਰੀ ਮੁਤਾਬਕ ਟੋਲ ਟੈਕਸ 88 ਫੀਸਦੀ ਵਧਿਆ ਹੈ। ਇਸ ਵਿੱਚ ਤਾਤੀਬੰਧ ਫਲਾਈਓਵਰ ਤੋਂ ਲੰਘਣ ਵਾਲਿਆਂ ਲਈ ਟੋਲ ਦੀ ਲਾਗਤ ਵੀ ਸ਼ਾਮਿਲ ਹੈ। ਨਵੀਆਂ ਟੈਕਸ ਦਰਾਂ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੀਆਂ ਗਈਆਂ ਹਨ। ਹਾਲਾਂਕਿ ਹੁਣ SAI ਵੱਲੋਂ ਵਧਾਏ ਗਏ ਇਸ ਟੋਲ ਟੈਕਸ ਨੂੰ ਲੈ ਕੇ ਵਿਰੋਧ ਸ਼ੁਰੂ ਹੋ ਗਿਆ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।